ਦਾਖ਼ਲੇ ਲਈ ਸਾਂਝੇ ਨਿਯਮ
1) ਸਰੀਰਕ ਸਿੱਖਿਆ ਵਿਸ਼ਾ ਰੱਖਣ ਲਈ ਟਰਾਇਲ ਉਪਰੰਤ ਮੈਰਿਟ ਬਣੇਗੀ ਫੇਰ ਹੀ ਉਸ ਵਿਦਿਆਰਥੀ ਨੂੰ ਸਰੀਰਕ ਸਿੱਖਿਆ ਵਿਸ਼ਾ ਰੱਖਣ ਦੀ ਆਗਿਆ ਹੋਵੇਗੀ।
2) ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀਆਂ ਹਦਾਇਤਾਂ ਅਨੁਸਾਰ ਵਾਤਾਵਰਨ ਸਿੱਖਿਆ ਦਾ ਵਿਸ਼ਾ ਬੀ.ਏ. ਭਾਗ ਦੂਜਾ ਅਤੇ ਬੀ.ਕਾਮ ਭਾਗ ਦੂਜਾ ਵਿਚ ਪਾਸ ਕਰਨਾ ਜ਼ਰੂਰੀ ਹੈ, ਪਰ ਜੋ ਵਿਦਿਆਰਥੀ ਇਸ ਨੂੰ ਬੀ.ਏ ਭਾਗ ਪਹਿਲਾ ਜਾਂ ਬੀ.ਕਾਮ ਭਾਗ ਪਹਿਲਾ ਵਿੱਚ ਪਾਸ ਕਰ ਚੁੱਕੇ ਹਨ ਉਨ੍ਹਾਂ ਤੇ ਇਹ ਲਾਗੂ ਨਹੀਂ ਹੋਵੇਗਾ।
3) ਬੀ.ਏ. ਭਾਗ ਪਹਿਲਾ ਵਿੱਚ ਗਣਿਤ (ਮੈਥੇਮੈਟਿਕਸ) ਦਾ ਵਿਸ਼ਾ ਸਿਰਫ਼ ਉਸ ਵਿਦਿਆਰਥੀ ਨੂੰ ਮਿਲੇਗਾ, ਜਿਸ ਨੇ 10+2 ਵਿੱਚ ਇਹ ਵਿਸ਼ਾ ਪੜ੍ਹਿਆ ਹੋਵੇਗਾ।
4) ਪੰਜਾਬ ਤੋਂ ਬਾਹਰ ਦੇ ਰਾਜਾਂ ਦੇ ਫ਼ੌਜੀਆਂ/ਨੀਮ ਫ਼ੌਜੀਆਂ, ਸਰਕਾਰੀ/ ਨੀਮ੍ਰਸਰਕਾਰੀ ਮੁਲਾਜ਼ਮਾਂ ਦੇ ਬੱਚੇ ਜੋ ਮੌਜੂਦਾ ਦਾਖ਼ਲੇ ਤੋਂ ਪਹਿਲਾਂ ਦਸ ਸਾਲ ਤਕ ਪੰਜਾਬ ਤੋਂ ਬਾਹਰ ਪੜ੍ਹਦੇ ਰਹੇ ਹੋਣ ਤੇ ਉਹ ਪੰਜਾਬ ਦੇ ਵਾਸੀ ਨਾ ਹੋਣ ਤੇ ਨਾ ਹੀ ਉਨ੍ਹਾਂ ਨੇ ਮੈਟ੍ਰਿਕ ਜਾਂ 10+2 ਤਕ ਪੰਜਾਬੀ ਭਾਸ਼ਾ, ਵਿਸ਼ੇ ਵਜੋਂ ਪੜ੍ਹੀ ਹੋਵੇ ਉਨ੍ਹਾਂ ਨੂੰ ਪੰਜਾਬੀ ਲਾਜ਼ਮੀ ਵਿਸੇ ਤੋਂ ਛੋਟ ਸਿਰਫ਼ ਇਸ ਕਰਕੇ ਹੀ ਮਿਲ ਸਕਦੀ ਹੈ ਕਿ ਉਨ੍ਹਾਂ ਦੀ ਮਾਂ ਬੋਲੀ ਪੰਜਾਬੀ ਨਾ ਹੋਵੇ। ਅਜਿਹੇ ਵਿਦਿਆਰਥੀ ਨੂੰ ਪੰਜਾਬੀ ਵਿਸੇ ਦੀ ਥਾਂ ਪੰਜਾਬ ਦਾ ਇਤਿਹਾਸ ਤੇ ਸਭਿਆਚਾਰ ਵਿਸ਼ਾ ਪੜ੍ਹਨਾ ਪਵੇਗਾ।ਇਸ ਵਿਸ਼ਾ ਦੀ ਤਿਆਰੀ ਉਸ ਨੂੰ ਆਪ ਕਰਨੀ ਪਵੇਗੀ, ਕਾਲਜ ਵੱਲੋਂ ਇਸ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾਵੇਗਾ। ਇਸ ਸਬੰਧੀ ਵਿਦਿਆਰਥੀ ਆਪਣਾ ਹਲਫ਼ੀਆ-ਬਿਆਨ ਦਾਖ਼ਲਾ ਫਾਰਮ ਦੇ ਨਾਲ ਲਾਵੇਗਾ।
5) ਰਾਖਵੀਂ ਸੀਟ ਤੇ ਦਾਖ਼ਲਾ ਲੈਣ ਲਈ ਦਾਖ਼ਲਾ ਫਾਰਮ ਤੇ ਰਾਖਵੀਂ ਸ਼੍ਰੇਣੀ ਲਿਖਣ ਅਤੇ ਸਮਰੱਥ ਅਧਿਕਾਰੀ ਦੇ ਸਰਟੀਫਿਕੇਟ ਦੀ ਸਵੈ੍ਰਤਸਦੀਕੀ ਫ਼ੋਟੋ੍ਰਕਾਪੀ ਨਾਲ ਨੱਥੀ ਕਰਨ ਤੇ ਹੀ ਉਮੀਦਵਾਰ ਨੂੰ ਰਾਖਵੀਂ ਸੀਟ ਦਾ ਲਾਭ ਮਿਲੇਗਾ।
6) ਜਿਨ੍ਹਾਂ ਕਲਾਸਾਂ ਦਾ ਨਤੀਜਾ ਯੂਨੀਵਰਸਿਟੀ ਵੱਲੋਂ ਲੇਟ ਘੋਸ਼ਿਤ ਕੀਤਾ ਜਾਂਦਾ ਹੈ ਉਨ੍ਹਾਂ ਕਲਾਸਾਂ ਦੇ ਵਿਦਿਆਰਥੀ ਅਗਲੀ ਕਲਾਸ ਵਿੱਚ ਦਾਖਲਾ ਲੈਣ ਲਈ ਆਪਣੇ ਦਾਖ਼ਲਾ ਫਾਰਮ ਨਤੀਜਾ ਘੋਸ਼ਿਤ ਹੋਣ ਦੀ ਮਿਤੀ ਤੋਂ ਤਿੰਨ ਦਿਨਾਂ ਦੇ ਅੰਦਰ੍ਰਅੰਦਰ ਜਮ੍ਹਾਂ ਕਰਵਾ ਦੇਣ।ਇੰਟਰਵਿਊ ਦੀ ਮਿਤੀ ਸਬੰਧੀ ਸੂਚਨਾ ਨੋਟਿਸ ਬੋਰਡ ਉੱਪਰ ਲਗਾਈ ਜਾਵੇਗੀ।
7) ਦਾਖ਼ਲਾ ਲੈਣ ਵਾਲੇ ਉਮੀਦਵਾਰ ਖ਼ੁਦ ਹਾਜ਼ਰ ਹੋਣਗੇ।
8) ਦਾਖ਼ਲਾ ਮਿਲਣ ਦੀ ਸੂਰਤ ਵਿੱਚ ਉਮੀਦਵਾਰ ਨੂੰ ਉਸੇ ਦਿਨ ਫ਼ੀਸ/ਫ਼ੰਡ ਜਮ੍ਹਾਂ ਕਰਵਾਉਣੇ ਪੈਣਗੇ, ਨਹੀਂ ਤਾਂ ਉਸ ਦਾ ਦਾਖ਼ਲਾ ਰੱਦ ਕਰਕੇ ਉਸ ਦੀ ਥਾਂ ਤੇ ਅਗਲੇ ਵਿਦਿਆਰਥੀ ਨੂੰ ਦਾਖ਼ਲ ਕਰ ਲਿਆ ਜਾਵੇਗਾ।
9) ਦਾਖ਼ਲੇ ਸੰਬੰਧੀ ਕੋਈ ਵੀ ਸੂਚਨਾ ਕੇਵਲ ਕਾਲਜ ਦੇ ਨੋਟਿਸ ਬੋਰਡ ਤੇ ਹੀ ਲਗਾਈ ਜਾਵੇਗੀ।
10)ਦਾਖਲਾ ਲੈਣ ਵਾਲੇ ਜਿਹੜੇ ਵੀ ਸਰਟੀਫਿਕੇਟ ਵਿਦਿਆਰਥੀ ਪੇਸ਼ ਕਰੇਗਾ ਉਨ੍ਹਾਂ ਦੀ ਪੁੱਛ੍ਰਪੜਤਾਲ ਸਬੰਧਿਤ ਅਧਿਕਾਰੀ ਪਾਸੋਂ ਕਰਵਾਈ ਜਾ ਸਕਦੀ ਹੈ।
11) ਐਸ.ਸੀ. ਅਤੇ ਬੀ.ਸੀ. ਵਰਗ ਨਾਲ ਸਬੰਧਿਤ ਵਿਦਿਆਰਥੀ ਆਪਣਾ ਵਜ਼ੀਫ਼ਾ ਫਾਰਮ ਆਨ ਲਾਈਨ ਭਰਨਗੇ ਅਤੇ ਇਸ ਦੀ ਹਾਰਡ ਕਾਪੀ ਦਫ਼ਤਰ ਵਿਖੇ ਜਮ੍ਹਾਂ ਕਰਵਾਉਣਗੇ।
12) ਸਰਕਾਰ ਦੀਆਂ ਹਦਾਇਤਾਂ ਜਾਂ ਸਥਾਨਕ ਹਾਲਾਤ ਨੂੰ ਮੁੱਖ ਰੱਖਦਿਆਂ ਵਿਦਿਆਰਥੀਆਂ ਦੀ ਭਲਾਈ ਲਈ ਕਾਲਜ ਪ੍ਰਿੰਸੀਪਲ ਉਪਰੋਕਤ ਨਿਯਮਾਂ ਵਿੱਚ ਤਬਦੀਲੀ ਕਰ ਸਕਦਾ ਹੈ।
13) ਦਾਖ਼ਲਾ ਫਾਰਮ ਵਿੱਚ ਈਮੇਲ ਅਤੇ ਆਧਾਰ ਕਾਰਡ ਵਾਲਾ ਕਾਲਮ ਨਾ ਭਰਨ ਦੀ ਸੂਰਤ ਵਿਚ ਫਾਰਮ ਸਬਮਿਟ ਨਹੀਂ ਹੋਵੇਗਾ।
ਨੋਟ
1) ਜੇਕਰ ਕੋਈ ਵਿਦਿਆਰਥੀ ਕਿਸੇ ਵੀ ਗ਼ਲਤ ਬਿਆਨੀ ਕਰਕੇ ਜਾਂ ਗ਼ਲਤ ਸਰਟੀਫਿਕੇਟ ਦੇ ਕੇ ਕਾਲਜ ਵਿੱਚ ਦਾਖ਼ਲ ਹੋ ਜਾਂਦਾ ਹੈ ਤਾਂ ਕਿਸੇ ਵੀ ਸਮੇਂ ਪਤਾ ਲੱਗਣ ਤੇ ਉਸ ਦਾ ਦਾਖ਼ਲਾ ਖ਼ਾਰਜ ਕੀਤਾ ਜਾ ਸਕਦਾ ਹੈ ਅਤੇ ਉਸ ਵਿਰੁੱਧ ਕਾਨੂੰਨੀ/ਅਨੁਸ਼ਾਸਨੀ ਕਾਰਵਾਈ ਕੀਤੀ ਜਾ ਸਕਦੀ ਹੈ। ਉਸ ਵਿਦਿਆਰਥੀ ਦੀ ਫ਼ੀਸ ਵਾਪਸ ਨਹੀਂ ਕੀਤੀ ਜਾ ਸਕਦੀ।
2) ਕਿਸੇ ਵੀ ਸ਼੍ਰੇਣੀ/ਵਿਸੇ ਵਿੱਚ ਦਾਖ਼ਲ ਕੀਤੇ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਦਾਖ਼ਲੇ ਸਮੇਂ ਸਟਾਫ਼ ਦੀ ਸਥਿਤੀ ਅਨੁਸਾਰ ਨਿਸ਼ਚਿਤ ਕੀਤੀ ਜਾਵੇਗੀ।
3) ਕਾਲਜ ਵਿੱਚ ਦਾਖ਼ਲ ਹੋਇਆ ਵਿਦਿਆਰਥੀ ਕੋਰਸ ਦੀ ਮਿਆਦ ਦੌਰਾਨ ਕਿਸੇ ਹੋਰ ਸੰਸਥਾ ਵਿੱਚ ਦਾਖ਼ਲ ਨਹੀਂ ਹੋ ਸਕਦਾ ਅਤੇ ਕਾਲਜ ਸਮੇਂ ਦੌਰਾਨ ਕਿਸੇ ਵੀ ਥਾਂ ਤੇ ਨੌਕਰੀ ਨਹੀਂ ਕਰ ਸਕਦਾ ਹੈ। ਅਜਿਹਾ ਕਰਨ ਵਾਲੇ ਵਿਦਿਆਰਥੀ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
4) ਡੀ.ਪੀ.ਆਈ.(ਕ) ਪੰਜਾਬ ਪੱਤਰ ਨੰ: 15/24ਸ91 ਦੇ ਕਾ ਅ (4) ਮਿਤੀ 6-4-91 ਅਨੁਸਾਰ 15 ਵਿਦਿਆਰਥੀਆਂ ਤੋਂ ਘੱਟ ਦੀ ਸੂਰਤ ਵਿੱਚ ਵਿਸ਼ਾ/ਕਲਾਸ ਚਾਲੂ ਨਹੀਂ ਕੀਤੀ ਜਾਵੇਗੀ। ਉਨ੍ਹਾਂ ਵਿਸਿਆਂ/ਸ਼੍ਰੇਣੀਆਂ ਵਿੱਚ ਦਾਖ਼ਲ ਹੋਣ ਵਾਲੇ ਵਿਦਿਆਰਥੀਆਂ ਨੂੰ ਆਪਣਾ ਵਿਸ਼ਾ ਬਦਲਣਾ ਪਵੇਗਾ।
ਦਾਖਲਾ ਫਾਰਮ ਨਾਲ ਨੱਥੀ ਕੀਤੇ ਜਾਣ ਵਾਲੇ ਦਸਤਾਵੇਜ਼
ੳ)
ਆਚਰਨ ਸਬੰਧੀ ਸਰਟੀਫਿਕੇਟ:- ਇਸ ਕਾਲਜ ਵਿੱਚ ਪਹਿਲੀ ਵਾਰ ਦਾਖ਼ਲ ਹੋਣ ਵਾਲੇ ਵਿਦਿਆਰਥੀਆਂ ਲਈ ਇਸ ਸਰਟੀਫਿਕੇਟ ਉਸ ਸੰਸਥਾ ਦੇ ਮੁਖੀ ਵੱਲੋਂ ਪ੍ਰਦਾਨ ਕੀਤਾ ਹੋਵੇ ਜਿੱਥੋਂ ਉਸ ਨੇ ਪਿਛਲੀ ਕਲਾਸ ਪ੍ਰੀਖਿਆ ਪਾਸ ਕੀਤੀ ਹੋਵੇ। ਪ੍ਰਾਈਵੇਟ ਵਿਦਿਆਰਥੀ ਇਹ ਸਰਟੀਫਿਕੇਟ ਪਿੰਡ ਦੇ ਸਰਪੰਚ/ ਸ਼ਹਿਰ ਦੇ ਐਮ.ਸੀ ਵੱਲੋਂ ਵੀ ਪ੍ਰਾਪਤ ਸਕਦੇ ਹਨ। ਇਹ ਸਰਟੀਫਿਕੇਟ ਦਾਖ਼ਲ ਹੋਣ ਵੇਲੇ ਤਿੰਨ ਮਹੀਨੇ ਤੋਂ ਪਹਿਲਾਂ ਦੀ ਮਿਤੀ ਦਾ ਜਾਰੀ ਨਹੀਂ ਕੀਤਾ ਹੋਣਾ ਚਾਹੀਦਾ। ਇਸ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਲਈ ਅਜਿਹੇ ਸਰਟੀਫਿਕੇਟ ਦੀ ਲੋੜ ਨਹੀਂ, ਪਰ ਬਾਕੀ ਹੋਰ ਸਾਰੇ ਵਿਦਿਆਰਥੀਆਂ ਲਈ ਆਚਰਨ ਸਬੰਧੀ ਅਸਲ ਸਰਟੀਫਿਕੇਟ ਦੀ ਸਵੈ੍ਰਤਸਦੀਕੀ ਫ਼ੋਟੋ ਕਾਪੀ ਦਾਖ਼ਲਾ ਫਾਰਮ ਨਾਲ ਲਗਾਉਣੀ ਜ਼ਰੂਰੀ ਹੈ।
ਅ)
ਪਿਛਲੀ ਕਲਾਸ ਦੀ ਪ੍ਰੀਖਿਆ ਪਾਸ ਕਰਨ ਸਬੰਧੀ ਸਰਟੀਫਿਕੇਟ (ਡੀ.ਐਮ.ਸੀ):- ਵਿਦਿਆਰਥੀ ਆਪਣੀ ਦਾਖ਼ਲ ਫਾਰਮ ਨਾਲ ਆਪਣੀ ਪਿਛਲੀ ਕਲਾਸ ਦੀ ਪ੍ਰੀਖਿਆ ਦੇ ਪਾਸ ਕਰਨ ਦੇ ਅਸਲ ਸਰਟੀਫਿਕੇਟ (ਡੀ.ਐਮ.ਸੀ) ਦੀ ਸਵੈ-ਤਸਦੀਕੀ ਫ਼ੋਟੋਕਾਪੀ ਜ਼ਰੂਰ ਲਗਾਉਣ।
ੲ) ਜਨਮ-ਮਿਤੀ ਸਬੰਧੀ ਸਰਟੀਫਿਕੇਟ:- ਹਰੇਕ ਵਿਦਿਆਰਥੀ ਆਪਣੇ ਦਾਖ਼ਲਾ ਫਾਰਮ ਨਾਲ ਜਨਮ ਮਿਤੀ ਵਾਲੇ ਅਸਲ ਸਰਟੀਫਿਕੇਟ (ਜਿਵੇਂ ਮੈਟ੍ਰਿਕ ਦਾ ਸਰਟੀਫਿਕੇਟ)ਦੀ ਸਵੈ-ਤਸਦੀਕੀ ਫੋਟੋ ਕਾਪੀ ਜ਼ਰੂਰ ਲਗਾਉਣ ਪਰ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੂੰ ਲੋੜ ਨਹੀਂ
ਸ) ਜਾਤੀ ਸਬੰਧੀ ਸਰਟੀਫਿਕੇਟ:- ਅਨੁਸੂਚਿਤ ਜਾਤੀ (ਐਸ.ਸੀ)/ਅਨੁਸੂਚਿਤ ਕਬੀਲਿਆਂ (ਐਸ.ਟੀ) ਅਤੇ ਪਛੜੀਆਂ ਸ਼੍ਰੇਣੀਆਂ (ਓ.ਬੀ.ਸੀ) ਨਾਲ ਸਬੰਧਿਤ ਵਿਦਿਆਰਥੀ ਹੋਣ ਦੀ ਹਾਲਤ ਵਿੱਚ ਉਨ੍ਹਾਂ ਦੀ ਜਾਤੀ ਸਬੰਧੀ ਅਸਲੀ ਸਰਟੀਫਿਕੇਟ ਜਿਸ ਉੱਤੇ ਉਨ੍ਹਾਂ ਦੇ ਮਾਪਿਆਂ/ਸਰਪ੍ਰਸਤ ਦੀ ਸਾਲਾਨਾ ਆਮਦਨ (ਸਾਰੇ ਵਸੀਲਿਆਂ ਸਮੇਤ) ਅਤੇ ਕਿੱਤੇ, ਜਾਤੀ ਦਾ ਵਰਣਨ ਕੀਤਾ ਹੋਵੇ, ਦੀ ਸਵੈ-ਤਸਦੀਕੀ ਫੋਟੋ ਕਾਪੀ ਦਾਖ਼ਲਾ ਫਾਰਮ ਨਾਲ ਲੱਗੀ ਹੋਣੀ ਚਾਹੀਦੀ ਹੈ।ਇਹ ਸਰਟੀਫਿਕੇਟ ਸਬੰਧਿਤ ਤਹਿਸੀਲਦਾਰ ਵੱਲੋਂ ਜਾਰੀ ਕੀਤਾ ਗਿਆ ਹੋਵੇ ।
ਹ)
ਮਾਈਗਰੇਸ਼ਨ ਸਬੰਧੀ ਸਰਟੀਫਿਕੇਟ:- ਕਿਸੇ ਹੋਰ ਯੂਨੀਵਰਸਿਟੀ/ਬੋਰਡ ਵਿੱਚ ਪੜ੍ਹੇ ਵਿਦਿਆਰਥੀ ਨੂੰ ਆਪਣਾ ਯੂਨੀਵਰਸਿਟੀ/ਬੋਰਡ ਬਦਲੀ ਕਰਨ ਦਾ ਪ੍ਰਮਾਣ ਪੱਤਰ ਜ਼ਰੂਰ ਦੇਣਾ ਪਵੇਗਾ। ਦਾਖ਼ਲਾ ਫਾਰਮ ਨਾਲ ਅਸਲ ਸਰਟੀਫਿਕੇਟ ਦੀ ਸਵੈ੍ਰਤਸਦੀਕੀ ਫੋਟੋ ਕਾਪੀ ਦਾਖ਼ਲਾ ਫਾਰਮ ਨਾਲ ਜ਼ਰੂਰ ਲਗਾਈ ਜਾਵੇ।
ਕ)
ਪਾਸਪੋਰਟ ਸਾਈਜ਼ ਫ਼ੋਟੋ੍ਰਗ੍ਰਾਫ਼ (ਨਾਮ ਛਪੇ ਵਾਲੀ) ਸਬੰਧੀ:- ਹਰੇਕ ਵਿਦਿਆਰਥੀ ਦੇ ਦਾਖ਼ਲਾ ਫਾਰਮ ਤੇ ਨਿਸ਼ਚਿਤ ਸਥਾਨ ਉੱਪਰ ਪਾਸਪੋਰਟ ਸਾਈਜ਼ ਦੀ ਫ਼ੋਟੋਗ੍ਰਾਫ਼ ਗੂੰਦ ਨਾਲ ਚਿਪਕਾਵੇ।ਇਸ ਤੋਂ ਬਿਨਾਂ ਦਾਖ਼ਲਾ ਫਾਰਮ ਨਾਲ ਦੋ ਫ਼ੋਟੋਆਂ ਵੱਖਰੀਆਂ ਨੱਥੀ ਕੀਤੀਆਂ ਜਾਣ)। ਤਿੰਨੋਂ ਫ਼ੋਟੋਆਂ ਇੱਕੋ ਤਰ੍ਹਾਂ ਦੀਆਂ ਹੋਣ।
ਖ)
ਬਲੱਡ ਗਰੁੱਪ ਸਬੰਧੀ ਰਿਪੋਰਟ:- ਕਾਲਜ ਵਿੱਚyਚ ਦਾਖ਼ਲ ਹੋਣ ਵਾਲਾ ਹਰੇਕ ਵਿਦਿਆਰਥੀ ਆਪਣੇ ਬਲੱਡ ਗਰੁੱਪ ਦੀ ਅਸਲ ਰਿਪੋਰਟ ਦੀ ਸਵੈ੍ਰਤਸਦੀਕੀ ਫ਼ੋਟੋ੍ਰਕਾਪੀ ਆਪਣੇ ਦਾਖ਼ਲਾ ਫਾਰਮ ਨਾਲ ਨੱਥੀ ਕਰੇ ।
ਗ)
ਰਿਹਾਇਸ਼ ਸਬੰਧੀ ਸਬੂਤ:- ਵਿਦਿਆਰਥੀ ਆਪਣੀ ਪੱਕੀ ਰਿਹਾਇਸ਼ ਸੰਬੰਧੀ ਆਧਾਰ ਕਾਰਡ/ਰਾਸ਼ਨ ਕਾਰਡ/ਵੋਟਰ ਕਾਰਡ/ਡਰਾਈਵਿੰਗ ਲਾਇਸੰਸ ਜਾਂ ਕੋਈ ਹੋਰ ਪੱਕਾ ਸਬੂਤ ਫਾਰਮ ਨਾਲ ਨੱਥੀ ਕਰੇ।
ਘ) ਆਧਾਰ ਕਾਰਡ ਅਤੇ ਈਮੇਲ ਸਬੰਧੀ ਸਬੂਤ ਵਜੋਂ ਨਾਲ ਨੱਥੀ ਕੀਤੀ ਜਾਵੇ।
ਇੰਟਰਵਿਊ ਸਬੰਧੀ ਹਦਾਇਤ:
ਦਾਖ਼ਲ ਹੋਣ ਵਾਲਾ ਵਿਦਿਆਰਥੀ ਨਿੱਜੀ ਤੌਰ ਤੇ ਦਾਖ਼ਲਾ ਕਮੇਟੀ ਸਾਹਮਣੇ ਹਾਜ਼ਰ ਹੋਵੇਗਾ।ਉਸ ਦੀ ਗ਼ੈਰਹਾਜ਼ਰੀ ਵਿੱਚ ਕਿਸੇ ਵੀ ਹਾਲਤ ਵਿੱਚ ਦਾਖ਼ਲਾ ਨਹੀਂ ਦਿੱਤਾ ਜਾਵੇਗਾ।ਕਮੇਟੀ ਉਸ ਨੂੰ ਆਪਣੀ ਪਹਿਚਾਣ ਸਾਬਤ ਕਰਨ ਲਈ ਕਹਿ ਸਕਦੀ ਹੈ। ਇੰਟਰਵਿਊ ਮੌਕੇ ਵਿਦਿਆਰਥੀਆਂ ਦੇ ਅਸਲੀ ਸਰਟੀਫਿਕੇਟ ਛਾਣਬੀਣ ਦੀ ਖ਼ਾਤਰ ਕਮੇਟੀ ਅੱਗੇ ਪੇਸ਼ ਕਰਨਗੇ।ਅਜਿਹਾ ਨਾ ਹੋਣ ਦੀ ਸੂਰਤ ਵਿੱਚ ਉਸ ਨੂੰ ਦਾਖ਼ਲੇ ਲਈ ਨਹੀਂ ਵਿਚਾਰਿਆ ਜਾਵੇਗਾ।
ਕਲਾਸਾਂ ਦਾ ਟਾਇਮ-ਟੇਬਲ
1. ਕਲਾਸਾਂ ਕਾਲਜ ਵੱਲੋਂ ਨਿਰਧਾਰਿਤ ਟਾਇਮ-ਟੇਬਲ ਅਨੁਸਾਰ ਲੱਗਣਗੀਆਂ ਹਨ।
2. ਵਿਦਿਆਰਥੀਆਂ ਨੂੰ ਟਾਇਮ-ਟੇਬਲ ਅਤੇ ਸੈਕਸ਼ਨ ਦੀ ਵੰਡ ਬਾਰੇ ਜਾਣਕਾਰੀ ਆਮ ਇਕੱਠ/ਨੋਟਿਸ ਬੋਰਡ/ਵਿਭਾਗਾਂ ਦੇ ਮੁਖੀਆਂ ਰਾਹੀਂ ਦਿੱਤੀ ਜਾਵੇਗੀ।
3. ਸਿਰਫ਼ ਵਿਭਾਗ ਦੇ ਮੁਖੀ ਦੁਆਰਾ ਦਿੱਤੇ ਗਏ ਸੈਕਸ਼ਨ ਵਿੱਚ ਹੀ ਵਿਦਿਆਰਥੀ ਨੂੰ ਕਲਾਸ ਲਗਾਉਣ ਦੀ ਆਗਿਆ ਦਿੱਤੀ ਜਾਵੇਗੀ।
ਵਿਸਿਆਂ ਦੀ ਬਦਲੀ ਸੰਬੰਧੀ
1. ਯੂਨੀਵਰਸਿਟੀ ਵੱਲੋਂ ਨਿਰਧਾਰਿਤ ਬਿਨਾਂ ਲੇਟ ਫ਼ੀਸ ਦਾਖ਼ਲੇ ਦੀ ਮਿਤੀ ਤੋਂ 3 ਹਫ਼ਤਿਆਂ ਦੇ ਵਿੱਚ (ਉਸ ਵਿਸ਼ੇ ਦੀ ਸੀਟ ਖ਼ਾਲੀ ਹੋਣ ਤੇ) ਹੀ ਵਿਸ਼ਾ ਬਦਲੀ ਕੀਤੀ ਜਾ ਸਕਦੀ ਹੈ।
2. ਪ੍ਰਿੰਸੀਪਲ ਵੱਲੋਂ ਵਿਸ਼ਾ ਬਦਲਣ ਦੀ ਮੰਨੂਜਰੀ ਪਿੱਛੋਂ ਵਿਦਿਆਰਥੀ ਦੀ ਜ਼ਿੰਮੇਵਾਰੀ ਹੋਵੇਗੀ ਕਿ ਛੱਡੇ ਗਏ ਵਿਸੇ ਦੇ ਪ੍ਰਾਧਿਆਪਕ ਪਾਸ ਹਾਜ਼ਰੀ ਰਜਿਸਟਰ ਵਿੱਚੋਂ ਆਪਣਾ ਨਾਮ ਕਟਵਾ ਕੇ ਨਵੇਂ ਪ੍ਰਾਧਿਆਪਕ ਪਾਸ ਹਾਜ਼ਰੀ ਰਜਿਸਟਰ ਵਿੱਚ ਆਪਣਾ ਨਾਮ ਦਰਜ ਕਰਵਾਏਗਾ।
ਨੋਟ:- ਵਿਦਿਆਰਥੀ ਆਪਣੀ ਕਲਾਸ ਦੇ ਰੋਲ ਨੰਬਰ ਅਨੁਸਾਰ ਟਿਊਟਰ ਕੋਲ ਵੀ ਵਿਸ਼ਾ ਬਦਲੀ ਦੀ ਸੂਚਨਾ ਦਰਜ ਕਰਵਾਏਗਾ।
ਨਤੀਜਾ ਲੇਟ ਨਿਕਲਣ ਸੰਬੰਧੀ
ਜਿਨ੍ਹਾਂ ਵਿਦਿਆਰਥੀਆਂ ਦਾ ਬੋਰਡ/ਯੂਨੀਵਰਸਿਟੀ ਦਾ ਨਤੀਜਾ ਦੇਰੀ ਨਾਲ ਨਿਕਲਦਾ ਹੈ, ਉਨ੍ਹਾਂ ਵਿਦਿਆਰਥੀਆਂ ਨੂੰ ਨਿਰਧਾਰਿਤ ਸਮੇਂ ਅੰਦਰ ਦਾਖ਼ਲ ਹੋਣ ਉਪਰੰਤ ਸਬੰਧਿਤ ਪ੍ਰਾਧਿਆਪਕ ਪਾਸ ਆਪਣੇ ਨਤੀਜੇ ਨਿਕਲਣ ਦੀ ਮਿਤੀ ਆਪ ਲਿਖਾਉਣੀ ਹੋਵੇਗੀ, ਤਾਂ ਕਿ ਅਜਿਹੇ ਵਿਦਿਆਰਥੀ ਦੇ ਲੈਕਚਰ ਨੂੰ ਲੇਟ੍ਰਦਾਖਲ ਹੋਣ ਦੀ ਮਿਤੀ ਤੋਂ ਗਿਣਿਆ ਜਾ ਸਕੇ।
ਕਾਲਜ ਨੋਟਿਸ ਬੋਰਡ ਬਾਰੇ
ਵਿਦਿਆਰਥੀਆਂ ਸਬੰਧੀ ਕੋਈ ਵੀ ਸੂਚਨਾ ਕਾਲਜ ਨੋਟਿਸ ਬੋਰਡ ਉੱਤੇ ਲਾਈ ਜਾਵੇਗੀ ਅਤੇ ਕਾਲਜ ਦਫ਼ਤਰ ਵੱਲੋਂ ਵਿਦਿਆਰਥੀਆਂ ਸਬੰਧੀ ਕੋਈ ਵੀ ਸੂਚਨਾ/ ਜਾਣਕਾਰੀ ਉਨ੍ਹਾਂ ਦੇ ਮਾਪਿਆਂ ਜਾਂ ਸਰਪ੍ਰਸਤਾਂ ਦੇ ਘਰ ਭੇਜਣ ਦਾ ਪ੍ਰਬੰਧ ਨਹੀਂ ਕਰੇਗਾ। ਹਰੇਕ ਸੂਚਨਾ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਵਿਦਿਆਰਥੀ ਦੀ ਆਪਣੀ ਜ਼ਿੰਮੇਵਾਰੀ ਹੈ।ਮਾਪਿਆਂ/ਸਰਪ੍ਰਸਤਾਂ ਨੂੰ ਬੇਨਤੀ ਹੈ ਕਿ ਵਿਦਿਆਰਥੀਆਂ ਦੀ ਹਾਜ਼ਰੀ ਅਤੇ ਲੈਕਚਰ ਸ਼ਾਰਟੇਜ਼ ਬਾਰੇ ਕਾਲਜ ਦੇ ਪ੍ਰੋਫ਼ੈਸਰਾਂ ਨਾਲ ਸੰਪਰਕ ਰੱਖਣ ਅਤੇ ਵਿਦਿਆਰਥੀ ਹਰ ਰੋਜ਼ ਨੋਟਿਸ ਬੋਰਡ ਪੜ੍ਹਨ ਪ੍ਰਿੰਸੀਪਲ ਦੀ ਆਗਿਆ ਬਿਨਾਂ ਵਿਦਿਆਰਥੀਆਂ ਲਈ ਨੋਟਿਸ ਬੋਰਡ ਅਤੇ ਦੀਵਾਰਾਂ ਉੱਤੇ ਕੋਈ ਵੀ ਇਸ਼ਤਿਹਾਰ/ਨੋਟਿਸ ਜਾਂ ਕਾਗ਼ਜ਼ਾਤ ਚਿਪਕਾਉਣਾ ਮਨ੍ਹਾ ਹੈ।ਉਲੰਘਣਾ ਕਰਨ ਵਾਲਿਆਂ ਲਈ ਬਣਦੀ ਅਨੁਸ਼ਾਸਨੀ ਕਾਰਵਾਈ ਹੋਵੇਗੀ।
ਕਾਲਜ ਵਿੱਚ ਅਨੁਸ਼ਾਸਨ ਕਾਇਮ ਰੱਖਣ ਬਾਰੇ
1. ਕੋਈ ਵੀ ਵਿਦਿਆਰਥੀ ਕਾਲਜ ਕੈਂਪਸ ਵਿੱਚ ਸਿਰ ਉੱਤੇ ਟੋਪੀ ਜਾਂ ਪਟਕਾ ਪਹਿਨ ਕੇ ਨਹੀਂ ਆਵੇਗਾ ਅਤੇ ਆਪਣਾ ਸਹੀ ਪਹਿਰਾਵਾ ਰੱਖੇਗਾ ।
2. ਕਾਲਜ ਪ੍ਰਿੰਸੀਪਲ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਵੀ ਵਿਦਿਆਰਥੀ ਕਾਲਜ ਕੈਂਪਸ ਵਿੱਚ ਕੋਈ ਮੀਟਿੰਗ ਜਾਂ ਸਮਾਗਮ ਨਹੀਂ ਕਰ ਸਕਦੇ।
3. ਜੇਕਰ ਕੋਈ ਵੀ ਵਿਦਿਆਰਥੀ ਆਪਣੇ ਕਲਾਸ ਰੂਮ ਵਿੱਚ (ਜਿਵੇਂ ਪੱਖੇ, ਫ਼ਰਨੀਚਰ ਦੇ ਕੰਪਿਊਟਰ ਲੈਬਰੇਟਰੀ ਆਦਿ) ਕੋਈ ਵੀ ਨੁਕਸਾਨ ਕਰੇਗਾ ਤਾਂ ਉਨ੍ਹਾਂ ਦੀ ਰਿਪੋਰਟ ਕਲਾਸ ਦੇ ਵਿਦਿਆਰਥੀ ਆਪਣੇ ਕਲਾਸ ਟਿਊਟਰ ਅਤੇ ਚੀਫ਼ ਟਿਊਟਰ ਰਾਹੀਂ ਪ੍ਰਿੰਸੀਪਲ ਨੂੰ ਕਰਨਗੇ, ਅਜਿਹਾ ਨਾ ਕਰਨ ਦੀ ਸੂਰਤ ਵਿੱਚ ਨੁਕਸਾਨ ਦਾ ਹਰਜਾਨਾ ਅਤੇ ਜੁਰਮਾਨਾ ਸਾਰੀ ਜਮਾਤ ਤੋਂ ਵਸੂਲਿਆ ਕੀਤਾ ਜਾਵੇਗਾ ਅਤੇ ਬਣਦੀ ਅਨੁਸ਼ਾਸਨੀ ਕਰਵਾਈ ਵੀ ਕੀਤੀ ਜਾਵੇਗੀ।
5. ਜੇਕਰ ਕੋਈ ਵਿਦਿਆਰਥੀ ਕਾਲਜ ਅਨੁਸ਼ਾਸਨ ਭੰਗ ਕਰਦਾ ਹੈ ਜਾਂ ਦੁਰਵਿਵਹਾਰ ਕਰਦਾ ਹੈ ਕਾਲਜ ਦੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਨਾਲ, ਤਾਂ ਇਸ ਸਬੰਧੀ ਜੁਰਮਾਨਾ ਵੀ ਲਗਾਇਆ ਜਾਵੇਗਾ ਉਸ ਦੇ ਆਚਰਨ ਸਰਟੀਫਿਕੇਟ ਵਿੱਚ ਇਸ ਸਬੰਧੀ ਇੰਦਰਾਜ ਵੀ ਕੀਤਾ ਜਾ ਸਕਦਾ ਹੈ।ਕਾਲਜ ਵਿੱਚੋਂ ਮੁਅੱਤਲ ਕੀਤਾ ਜਾ ਸਕਦਾ ਹੈ।ਕਾਲਜ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਹੈ।ਪੁਲਿਸ ਪਾਸ ਰਿਪੋਰਟ ਦਰਜ ਕਰਵਾਈ ਜਾ ਸਕਦੀ ਹੈ।
6. ਉਹ ਵਿਦਿਆਰਥੀ ਜੋ ਕਾਲਜ ਵਿੱਚ ਅਨੁਸ਼ਾਸਨ ਭੰਗ ਕਰਨਗੇ ਅਤੇ ਗ਼ੈਰ ਸਮਾਜੀ ਜਾਂ ਸਮਾਜ ਵਿਰੋਧੀ ਕਾਰਜ ਕਰਨਗੇ ਅਤੇ ਕਾਲਜ ਸੰਪਤੀ ਨੂੰ ਨੁਕਸਾਨ ਪਹੁੰਚਣਗੇ , ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ ।
7. ਵਿਦਿਆਰਥੀ ਆਪਣਾ ਸ਼ਨਾਖ਼ਤੀ ਕਾਰਡ ਹਰ ਥਾਂ ਦਿ ਹਰ ਸਮੇਂ ਆਪਣੇ ਪਾਸ ਰੱਖਣਾ। ਜਿਸ ਵਿਦਿਆਰਥੀ ਪਾਸ ਆਪਣਾ ਸ਼ਨਾਖਤੀ ਕਾਰਡ ਨਹੀਂ ਹੋਵੇਗਾ ਉਸ ਨੂੰ 100/ ਰੁ ਜੁਰਮਾਨਾ ਕੀਤਾ ਜਾ ਸਕਦਾ ਹੈ।
8. ਕਾਲਜ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਬਾਹਰਲੇ ਕਾਲਜ ਦੇ ਵਿਦਿਆਰਥੀਆਂ ਨੂੰ ਆਪਣੇ ਕਾਲਜ ਕੈਂਪਸ ਅੰਦਰ ਨਾ ਆਉਣ ਦੇਣ ਜੇਕਰ ਅਜਿਹਾ ਕੋਈ ਗੈਰyਰ ਅਨਸਰ ਕਾਲਜ ਕੈਂਪਸ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਉਸ ਦੀ ਰਿਪੋਰਟ ਤੁਰੰਤ ਹੀ ਕਾਲਜ ਪ੍ਰਿੰਸੀਪਲ/ਕਾਲਜ ਦਫ਼ਤਰ/ਅਨੁਸ਼ਾਸਨੀ ਕਮੇਟੀ ਕਿਸੇ ਵੀ ਕਾਲਜ ਅਧਿਕਾਰੀ ਨੂੰ ਪਹੁੰਚਾਉਣ ।
9. ਵਿਦਿਆਰਥੀ ਆਪਣੀ ਕੋਈ ਵੀ ਸ਼ਿਕਾਇਤ ਅਤੇ ਸੁਝਾਅ, ਕਾਲਜ ਪ੍ਰਿੰਸੀਪਲ ਅਤੇ ਕਾਲਜ ਸ਼ਿਕਾਇਤ ਨਿਵਾਰਨ ਕਮੇਟੀ ਪਾਸ ਪੇਸ਼ ਕਰ ਸਕਦੇ ਹਨ ।
10. ਬੱਸਾਂ ਗੱਡੀਆਂ ਵਿੱਚ ਲੜਾਈ-ਝਗੜੇ ਲਈ ਵਿਦਿਆਰਥੀ ਖ਼ੁਦ ਜ਼ਿੰਮੇਵਾਰ ਹੋਣਗੇ ਅਤੇ ਕਾਲਜ ਇਸ ਸਬੰਧੀ ਕਿਸੇ ਕਿਸਮ ਦੀ ਦਾਖ਼ਲ ਅੰਦਾਜ਼ੀ ਨਹੀਂ ਕਰੇਗਾ।
11. ਵਿਦਿਆਰਥੀਆਂ ਲਈ ਲੋੜੀਂਦੀ ਸੂਚਨਾ ਕਾਲਜ ਨੋਟਿਸ ਬੋਰਡ ਲਗਾਈ ਜਾਵੇਗੀ। ਕਾਲਜ ਦਫ਼ਤਰ, ਵਿਦਿਆਰਥੀ ਨੂੰ ਚਾਹੀਦਾ ਹੈ ਕਿ ਹਰ ਰੋਜ਼ ਕਾਲਜ ਨੋਟਿਸ ਬੋਰਡ ਜ਼ਰੂਰ ਪੜ੍ਹਨ।
12. ਜੇਕਰ ਕਿਸੇ ਵਿਦਿਆਰਥੀ ਨਾਲ ਗ਼ੈਰ ਅਨਸਰ ਆਉਣਗੇ ਤਾਂ ਕਾਲਜ ਵਿਦਿਆਰਥੀ ਨੂੰ 100/ ਜੁਰਮਾਨਾ ਅਤੇ ਗ਼ੈਰ ਅਨਸਰ ਨੂੰ ਪੁਲਿਸ ਹਵਾਲੇ ਕੀਤਾ ਜਾਵੇਗਾ ।
13. ਕਾਲਜ ਵਿਦਿਆਰਥੀ ਆਪਣੇ ਵਾਹਨਾਂ ਨੂੰ ਕਾਲਜ ਕੈਂਪਸ ਵਿੱਚ ਇੱਧਰ-ਉੱਧਰ ਆਪਣੀ ਮਨਮਰਜ਼ੀ ਨਾਲ ਨਾ ਖੜ੍ਹਾ ਕਰਨ, ਸਗੋਂ ਵਾਹਨਾਂ ਦੀ ਪਾਰਕਿੰਗ ਲਈ ਨਿਸ਼ਚਿਤ ਥਾਂ ਉੱਤੇ ਹੀ ਖੜ੍ਹਾ ਕਰਨ।
14. ਵਿਦਿਆਰਥੀ ਖ਼ਾਲੀ ਪੀਰੀਅਡ ਦੌਰਾਨ ਕਲਾਸ ਰੂਮਜ਼ ਨਾਲ ਲਗਦੇ ਬਰਾਂਡਿਆਂ ਵਿੱਚ ਮੋਬਾਇਲ ਚਲਾਕੇ ਨਾ ਘੁੰਮਦੇ ਫਿਰਦੇ ਰਹਿਣ। ਜੇਕਰ ਕੋਈ ਵਿਦਿਆਰਥੀ ਅਜਿਹਾ ਕਰਦਾ ਹੈ ਤਾਂ ਉਸ ਦਾ ਮੋਬਾਇਲ, ਕਾਲਜ ਵੱਲੋਂ ਜ਼ਬਤ ਕੀਤਾ ਜਾ ਸਕਦਾ ਹੈ।
15. ਕਾਲਜ ਵਿਖੇ ਰੈਗਿੰਗ ਅਤੇ ਤੰਬਾਕੂ, ਸ਼ਰਾਬ ਅਤੇ ਡਰੱਗਜ਼ ਦੀ ਵਰਤੋਂ ਕਰਨਾ ਕਾਨੂੰਨਨ ਅਪਰਾਧ ਹੈ ਅਜਿਹਾ ਕਰਨ ਵਾਲੇ ਨੂੰ ਅਨੁਸ਼ਾਸਨੀ ਕਾਰਵਾਈ ਰਾਹੀਂ ਆਰਜ਼ੀ ਤੌਰ ਤੇ ਜਾਂ ਸਥਾਈ ਤੌਰ ਤੇ ਕਾਲਜ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਅਤੇ ਉਸ ਦੇ ਆਚਰਨ ਸਰਟੀਫਿਕੇਟ ਵਿੱਚ ਇੰਦਰਾਜ ਕੀਤਾ ਜਾ ਸਕਦਾ ਹੈ।
16. ਜੇਕਰ ਕੋਈ ਵਿਦਿਆਰਥੀ ਬਗੈਰ ਕਿਸੇ ਠੋਸ ਕਾਰਨ ਯੂਨੀਵਰਸਿਟੀ ਮੈਚ ਵਿੱਚ ਕਾਲਜ ਟੀਮ ਵੱਲੋਂ ਖੇਡਣ ਤੋਂ ਇਨਕਾਰ ਕਰੇਗਾ ਜਾਂ ਦੁਰ ਵਿਵਹਾਰ ਕਰੇਗਾ ਤਾਂ ਉਸ ਨੂੰ ਬਣਦਾ ਪੁਰਸਕਾਰ ਰੋਲ ਆਫ਼ ਆਨਰ/ਕਾਲਜ ਕੱਲਰ/ਮੈਰਿਟ ਸਰਟੀਫਿਕੇਟ ਨਹੀਂ ਦਿੱਤਾ ਜਾਵੇਗਾ ।
17. ਕਾਲਜ ਸਟਾਫ਼ ਅਤੇ ਕਾਲਜ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਅਲੱਗ ਅਲੱਗ ਨਿਸ਼ਚਿਤ ਸਥਾਨਾਂ ਉੱਤੇ ਵਹੀਕਲ ਦੀ ਪਾਰਕਿੰਗ ਕਰਨ।
18. ਵਿਦਿਆਰਥੀ ਲਾਇਬਰੇਰੀ ਦੀ ਵਰਤੋਂ ਦੀ ਖ਼ਾਮੋਸ਼ੀ ਦੀ ਮਰਿਆਦਾ ਵਿੱਚ ਰਹਿਕੇ ਕਰਨ।ਮਰਿਆਦਾ ਭੰਗ ਕਰਨ ਵਾਲੇ ਨੂੰ ਲਾਇਬਰੇਰੀਅਨ, ਕਾਲਜ ਪ੍ਰਿੰਸੀਪਲ ਦੀ ਆਗਿਆ ਨਾਲ ਜੁਰਮਾਨਾ ਕਰ ਸਕਦਾ ਹੈ ਉਸ ਤੋਂ ਆਰਜ਼ੀ ਪੱਧਰ ਤੌਰ ਤੇ ਕੁੱਝ ਸਮੇਂ ਖ਼ਾਤਰ ਲਾਇਬਰੇਰੀ ਵਰਤਣ ਦੇ ਅਧਿਕਾਰ ਵਾਪਸ ਲਏ ਜਾ ਸਕਦੇ ਹਨ ।
19. ਜੇਕਰ ਕੋਈ ਵਿਦਿਆਰਥੀ ਕਾਲਜ ਨੋਟਿਸ ਬੋਰਡ ਉੱਤੇ ਲਗਾਈ ਗਈ ਸੂਚਨਾ ਸਮੇਂ ਸਿਰ ਨੋਟ ਨਹੀਂ ਕਰਦਾ ਤਾਂ ਇਹ ਵਿਦਿਆਰਥੀ ਦੀ ਆਪਣੀ ਜ਼ਿੰਮੇਵਾਰੀ ਹੋਵੇਗੀ। ਵਿਦਿਆਰਥੀਆਂ ਦੇ ਮਾਪਿਆਂ ਜਾਂ ਸਰਪ੍ਰਸਤਾਂ ਨੂੰ ਬੇਨਤੀ ਹੈ ਕਿ ਸਮੇਂ-ਸਮੇਂ ਕਾਲਜ ਕੈਂਪਸ ਆ ਕੇ ਬੱਚਿਆ ਬਾਰੇ ਲੋੜੀਂਦੀ ਜਾਣਕਾਰੀ ਹਾਸਲ ਕਰਦੇ ਰਹਿਣ ਜਿਵੇਂ ਕਿ ਕਾਲਜ ਵਿੱਚ ਹਾਜ਼ਰੀਆਂ/ਗੈਰ ਹਾਜ਼ਰੀਆਂ ਦਾ ਰਿਕਾਰਡ, ਕਾਲਜ ਵਿੱਚ ਲਈਆਂ ਛੁੱਟੀਆਂ ਦਾ ਰਿਕਾਰਡ ਅਤੇ ਕਾਲਜ ਸਮੇਂ ਦੌਰਾਨ ਵਿਵਹਾਰ ਆਦਿ ਬਾਰੇ । ਵਿਦਿਆਰਥੀ ਖ਼ਾਸ ਖ਼ਿਆਲ ਰੱਖਣ ਕਿ ਕਾਲਜ ਨੋਟਿਸ ਬੋਰਡ ਉੱਤੇ ਲਗਾਇਆ ਗਿਆ ਨੋਟਿਸ ਨਾ ਪਾੜਿਆ ਜਾਵੇ । ਜੇਕਰ ਕੋਈ ਵਿਦਿਆਰਥੀ ਦੀਵਾਰਾਂ ਉੱਤੇ ਨੋਟਿਸ ਪਾੜਦਾ ਫੜਿਆ ਗਿਆ ਜਾਂ ਕਾਲਜ ਪ੍ਰਿੰਸੀਪਲ/ਕਾਲਜ ਸਟਾਫ਼ ਮੈਂਬਰ ਦੀ ਮਨਜ਼ੂਰੀ ਬਗੈਰ ਨੋਟਿਸ ਬੋਰਡ ਤੇ ਕੋਈ ਸੂਚਨਾ ਲਗਾਉਂਦਾ ਹੈ ਤਾਂ ਅਜਿਹੇ ਵਿਦਿਆਰਥੀ ਨੂੰ 100/ ਜੁਰਮਾਨਾ ਤੋਂ ਇਲਾਵਾ ਉਸ ਵਿਰੁੱਧ ਅਨੁਸ਼ਾਸਨੀ ਕਾਰਵਾਈ ਹੋਵੇਗੀ।
ਕਾਲਜ ਵਿਖੇ ਰੈਗਿੰਗ ਤੇ ਤੰਬਾਕੂ ਦੀ ਵਰਤੋਂ ਕਾਨੂੰਨਨ ਅਪਰਾਧ ਹੈ। ਅਜਿਹਾ ਕਰਨ ਵਾਲੇ ਨੂੰ ਮੁਅੱਤਲ ਕੀਤਾ ਜਾਵੇਗਾ। ਇਸ ਸਬੰਧੀ ਦਾਖ਼ਲਾ ਕਮੇਟੀ ਹਰ ਵਿਦਿਆਰਥੀ ਤੋਂ ਸਵੈ ਘੋਸ਼ਣਾ ਪੱਤਰ ਲਵੇਗੀ।
ਵਿਦਿਆਰਥੀਆਂ ਨੂੰ ਕਾਲਜ ਵਿਚ ਕਲਾਸਾਂ ਦੇ ਅੰਦਰ ਅਤੇ ਬਾਹਰ ਬਰਾਂਡਿਆਂ ਵਿਚ ਮੋਬਾਇਲ ਫ਼ੋਨ ਸੁਣਨ/ਗਾਲ਼ੀ-ਗਲੋਚ ਦੀ ਮਨਾਹੀ ਹੈ। ਅਜਿਹਾ ਕਰਨ ਵਾਲਿਆਂ ਦੇ ਵਿਰੁੱਧ ਬਣਦੀ ਅਨੁਸ਼ਾਸਨੀ ਕਾਰਵਾਈ ਹੋਵੇਗੀ।