ਕਾਲਜ ਵਿਚ ਕਲਬਾਂ/ਐਸੋਸੀਏਸ਼ਨਾਂ/ਸੈਲਾਂ ਦੀ ਜਾਣਕਾਰੀ

ਕਾਲਜ ਵਿੱਚ ਖੇਡ-ਸਹੂਲਤਾਂ ਬਾਰੇ
ਕਾਲਜ ਵਿੱਚ ਐਥਲੈਟਿਕਸ ਅਤੇ ਖੇਡਾਂ ਦਾ ਸੁਚੱਜਾ ਪ੍ਰਬੰਧ ਹੈ ਜਿਵੇਂ ਕਿ ਹਾਕੀ, ਫੁੱਟਬਾਲ, ਕ੍ਰਿਕਟ, ਬਾਲੀਬਾਲ, ਬਾਸਕਟਬਾਲ, ਕਬੱਡੀ, ਬੈਡਮਿੰਟਨ, ਟੇਬਲ-ਟੈਨਿਸ, ਵੇਟਲਿਫ਼ਟਿੰਗ, ਬਾਕਸਿੰਗ, ਬਾਡੀ-ਬਿਲਡਿੰਗ ਆਦਿ। ਹਰੇਕ ਵਿਦਿਆਰਥੀ ਨੂੰ ਕਿਸੇ ਨਾ ਕਿਸੇ ਖੇਡਾਂ (ਵਿਸੇਸ ਤੌਰ ਤੇ ਸਾਲਾਨਾ ਐਥਲੈਟਿਕ ਮੀਟ) ਵਿੱਚ ਭਾਗ ਲੈਣਾ ਚਾਹੀਦਾ ਹੈ। ਖੇਡਾਂ ਨੂੰ ਪ੍ਰਫੱਲਤ ਕਰਨ ਲਈ ਸਪੋਰਟਸ ਸੋਸਾਇਟੀ'' ਕਾਇਮ ਕੀਤੀ ਗਈ ਹੈ ਅਤੇ ਵੱਖ-ਵੱਖ ਖੇਡਾਂ ਦੇ ਗਠਨ ਲਈ ਵੱਖ-ਵੱਖ ਕਲੱਬ ਸਥਾਪਿਤ ਕੀਤੇ ਗਏ ਹਨ।ਖੇਡਾਂ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਮੈਰਿਟ ਸਰਟੀਫਿਕੇਟ (ਯੋਗਤਾ ਪ੍ਰਮਾਣ ਪੱਤਰ) ਅਤੇ ਪੁਰਸਕਾਰ ਰੋਲ ਆਫ਼ ਆਨਰ ਜਾਂ ਕਾਲਜ ਕੱਲਰ ਨਾਲ ਸਨਮਾਨਿਆ ਜਾਂਦਾ ਹੈ। ਵਿਦਿਆਰਥੀਆਂ ਦੇ ਅਕਾਦਮਿਕ ਵਿਕਾਸ ਦੇ ਨਾਲ-ਨਾਲ ਸਰੀਰਕ ਵਿਕਾਸ ਲਈ ਅਤਿ ਆਧੁਨਿਕ ਫ਼ਿਟਨੈਸ ਸੈਂਟਰ ਖੋਲਿਆ ਹੋਇਆ ਹੈ ਜਿੱਥੇ ਵਿਦਿਆਰਥੀ ਅਭਿਆਸ ਕਰਕੇ ਆਪਣੀ ਸਿਹਤ ਸੰਭਾਲਣ ਵੱਲ ਨਿਗਾਹ ਰੱਖਦੇ ਹਨ।ਕਾਲਜ ਕੈਂਪਸ ਵਿੱਚ ਮਾਡਰਨ ਸਹੂਲਤਾਂ ਵਾਲਾ ਖੇਡ ਸਟੇਡੀਅਮ ਅਤੇ ਜਮਨੇਜ਼ੀਅਮ ਮੌਜੂਦ ਹੈ। ਕਾਲਜ ਪਾਸ ਖਿਡਾਰੀਆਂ ਦਾ ਉਤਸ਼ਾਹ ਵਧਾਉਣ ਖਾਤਿਰ ਸ਼੍ਰੇਣੀ ਨੂੰ ਵੱਖ੍ਰਵੱਖ ਗਰੁੱਪ ਵਿੱਚ ਵੰਡਕੇ ਖੇਡ ਮੁਕਾਬਲੇ ਕਰਾਉਣ ਅਤੇ ਅੰਤਰ-ਸ੍ਰੇਣੀ ਖੇਡ ਪ੍ਰਤੀਯੋਗਤਾਵਾਂ ਕਰਾਉਣ ਦਾ ਸੁਚੱਜਾ ਪ੍ਰਬੰਧ ਹੈ।ਵਿੱਦਿਅਕ ਸੈਸ਼ਨ ਦੀ ਸਮਾਪਤੀ ਵੇਲੇ ਐਥਲੈਟਿਕ ਮੀਟ ਦਾ ਆਯੋਜਨ ਕੀਤਾ ਜਾਂਦਾ ਹੈ, ਪਹਿਲੀ ਦੂਸਰੀ ਅਤੇ ਤੀਸਰੀ ਪੁਜ਼ੀਸ਼ਨ ਲੈਣੇ ਵਾਲੇ ਖਿਡਾਰੀ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਜਾਂਦੇ ਹਨ। ਸਰੀਰਕ ਸਿੱਖਿਆ ਦਾ ਵਿਸ਼ਾ ਲੈਣੇ ਵਾਲੇ ਵਿਦਿਆਰਥੀ ਲਈ ਐਥਲੈਟਿਕਸ ਦੀਆਂ ਘੱਟੋ-ਘੱਟ ਦੋ ਈਵੈਂਟਸ ਵਿੱਚ ਭਾਗ ਲੈਣਾ ਅਤੇ ਉੱਪਰ ਲਿਖੀਆਂ ਖੇਡਾਂ ਵਿੱਚ ਘੱਟੋ੍ਰਘੱਟ ਇੱਕ ਖੇਡ ਵਿੱਚ ਹਿੱਸਾ ਲੈਣਾ ਜ਼ਰੂਰੀ ਹੈ।
ਵਿਦਿਆਰਥੀਆਂ ਲਈ ਸਭਾਵਾਂ/ਸੁਸਾਇਟੀਜ਼/ਕਲੱਬਜ਼ ਆਦਿ
          ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਕਈ ਸਭਾਵਾਂ ਸੁਚਾਰੂ ਰੂਪ ਨਾਲ ਚੱਲ ਰਹੀਆਂ ਹਨ ਜਿਵੇਂ ਕਿ:-
ਕਾਲਜ ਵਿਚ ਕਲਬਾਂ/ਐਸੋਸੀਏਸ਼ਨਾਂ/ਸੈਲਾਂ ਦੀ ਜਾਣਕਾਰੀ
1. ਪੰਜਾਬੀ / ਇੰਗਲਿਸ਼/ਹਿੰਦੀ
2. ਪਲਾਨਿੰਗ ਫੋਰਮ         
3. ਪਲੇਸਮੈਂਟ ਸੈੱਲ
4.ਲੀਗਲ ਲਿਟਰੇਸੀ ਸੈੱਲ
5.ਕੈਰੀਅਰ ਗਾਈਡੈਂਸ ਸੈੱਲ
6.ਸੱਭਿਆਚਾਰਕ ਸੋਸਾਇਟੀ
7.ਰੈੱਡ ਕਰਾਸ ਸੁਸਾਇਟੀ
8.ਇਨਵਾਇਰਨਮੈਂਟ ਸੁਸਾਇਟੀ   
9.ਏਡਜ਼ ਕੰਟਰੋਲ/ਐਂਟੀ੍ਰਡਰੱਗ/ਰੋਡ ਸੇਫ਼ਟੀ
10.ਐੱਚ.ਈ.ਆਈ.ਐਸ ਸਭਾ
11.ਯੁਵਕ ਭਲਾਈ ਕਲੱਬ
          ਇਨ੍ਹਾਂ ਰਾਹੀਂ ਵੱਖ-ਵੱਖ ਥਾਵਾਂ ਤੇ ਵਿੱਦਿਅਕ-ਟੂਰ,ਕੁਇਜ਼-ਮੁਕਾਬਲੇ,ਭਾਸ਼ਣ ਪ੍ਰਤੀਯੋਗਤਾਵਾਂ, ਕਵਿਤਾ-ਪਾਠ ਮੁਕਾਬਲੇ, ਐਕਸਟੈਨਸ਼ਨ ਲੈਕਚਰਜ ਅਤੇ ਹੋਰ ਗਿਆਨ ਵਰਧਕ ਪ੍ਰੋਗਰਾਮ ਕਰਵਾਏ ਜਾਂਦੇ ਹਨ।
 
          ਇਨ੍ਹਾਂ ਰਾਹੀਂ ਵੱਖ-ਵੱਖ ਥਾਵਾਂ ਤੇ ਵਿੱਦਿਅਕ-ਟੂਰ,ਕੁਇਜ਼-ਮੁਕਾਬਲੇ,ਭਾਸ਼ਣ ਪ੍ਰਤੀਯੋਗਤਾਵਾਂ, ਕਵਿਤਾ-ਪਾਠ ਮੁਕਾਬਲੇ, ਐਕਸਟੈਨਸ਼ਨ ਲੈਕਚਰਜ ਅਤੇ ਹੋਰ ਗਿਆਨ ਵਰਧਕ ਪ੍ਰੋਗਰਾਮ ਕਰਵਾਏ ਜਾਂਦੇ ਹਨ।
ਪੀ.ਟੀ.ਏ. (ਮਾਪੇ-ਅਧਿਆਪਕ ਸਭਾ)
ਕਾਲਜ ਵਿੱਚ ਅਧਿਆਪਕ ਮਾਪੇ ਸਭਾ ਦਾ ਜਨਰਲ ਇਜਲਾਸ 5 ਅਗਸਤ, 2015  ਨੂੰ ਕਾਲਜ ਵਿਖੇ 11 ਵਜੇ ਰੱਖਿਆ ਗਿਆ ਹੈ। ਜਿਸ ਵਿੱਚ ਪੀ.ਟੀ.ਏ. ਕਾਰਜਕਾਰਨੀ ਸਭਾ ਦੀ ਚੋਣ ਕੀਤੀ ਜਾਵੇਗੀ। ਇਸ ਵਿੱਚ ਵਿਦਿਆਰਥੀਆਂ ਦੇ ਚੰਗੇ ਭਵਿੱਖ ਅਤੇ ਕਾਲਜ ਦੇ ਵਿਕਾਸ ਸਬੰਧੀ ਵਿਚਾਰ ਚਰਚਾ ਕੀਤੀ ਜਾਵੇਗੀ। ਵਿਦਿਆਰਥੀਆਂ ਦੇ ਮਾਪੇ ਇਸ ਵਿੱਚ ਭਾਗ ਲੈਣਗੇ। ਮਾਪੇ-ਅਧਿਆਪਕ ਸਮੇ-ਸਮੇ ਇਕੱਠੇ ਬੈਠਕੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਬਾਰੇ ਵਿਚਾਰ੍ਰਵਟਾਂਦਰਾ ਕਰਨਗੇ। ਕਾਲਜ ਵਿਚ ਪੰਜਾਬ ਸਰਕਾਰ ਵੱਲੋਂ ਪ੍ਰਵਾਨਿਤ ਹਦਾਇਤਾਂ ਮੁਤਾਬਿਕ ਮਾਪੇ-ਅਧਿਆਪਕ ਸਭਾ (ਪੀ.ਟੀ.ਏ) ਬਣਾਈ ਜਾਂਦੀ ਹੈ। ਪਿਛਲੇ ਸਮਾਜ ਵਿਚ ਪੀ.ਟੀ.ਏ ਕਾਲਜ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ, ਜਿਸ ਨਾਲ ਕਾਲਜ ਨੂੰ ਨਵੀਂ ਦਿੱਖ ਅਤੇ ਮੁਹਾਦਰਾ ਮਿਲਿਆ ਹੈ। ਇਸ ਸੰਸਥਾ ਦੀ ਚੋਣ ਹਰ ਸਾਲ ਹੁੰਦੀ ਹੈ ਅਤੇ ਕਾਲਜ ਪ੍ਰਿੰਸੀਪਲ ਪਦਵੀ ਕਰਕੇ ਇਸ ਸੰਸਥਾ ਦਾ ਪ੍ਰਧਾਨ ਹੁੰਦਾ ਹੈ। ਮਾਪਿਆਂ ਵਿਚੋਂ ਸਕੱਤਰ ਦੀ ਚੋਣ ਕੀਤੀ ਜਾਂਦੀ ਹੈ।
ਯੁਵਕ-ਭਲਾਈ ਕਲੱਬ
ਇਹ ਕਲੱਬ ਯੁਵਕ ਸੱਭਿਆਚਾਰਕ ਪ੍ਰੋਗਰਾਮ/ਯੁਵਕ ਮੇਲੇ, ਲੋਕ-ਕਲਾਵਾਂ ਮੇਲਾ, ਹਾਈਕਿੰਗ, ਟ੍ਰੇਨਿੰਗ ਕੈਂਪ,ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪ ਅਤੇ ਵੱਖ-ਵੱਖ ਕਲਾਵਾਂ ਦੀਆਂ ਵਰਕਸ਼ਾਪਾਂ ਨਾਲ ਸਬੰਧਿਤ ਹੈ ।
ਓਲਡ ਸਟੂਡੈਂਟਸ ਐਸੋਸੀਏਸ਼ਨ
          ਕਾਲਜ ਦੇ ਪੁਰਾਣੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਸ ਸੰਸਥਾ ਨਾਲ ਜੋੜੀ ਰੱਖਣ ਲਈ ਅਤੇ ਨਵੀਂ ਪੀੜ੍ਹੀ ਨੂੰ ਬੀਤੇ ਸਮੇਂ ਦੇ ਵਿਦਿਆਰਥੀਆਂ ਦੇ ਰੁ-ਬ-ਰੂ ਹੋਣ ਦਾ ਮੌਕਾ ਪ੍ਰਦਾਨ ਕਰਨ ਲਈ, ਨੌਜਵਾਨ ਵਿਦਿਆਰਥੀਆਂ ਨੂੰ ਨੈਤਿਕ ਦਿਸ਼ਾ ਪ੍ਰਦਾਨ ਕਰਨ ਤੋਂ ਬਿਨਾਂ ਕਾਲਜ ਦੇ ਸਰਬਪੱਖੀ ਵਿਕਾਸ ਵਿੱਚ ਸਹਿਯੋਗ ਪ੍ਰਾਪਤ ਕਰਨ ਲਈ ਓਲਡ ਸਟੂਡੈਂਟਸ ਐਸੋਸੀਏਸ਼ਨ ਨੂੰ 2003 ਵਿੱਚ ਹੋਂਦ ਵਿੱਚ ਲਿਆਂਦਾ ਗਿਆ।ਇਸ ਸੰਸਥਾ ਵੱਲੋਂ ਹਰ ਵਰ੍ਹੇ ਦੀ ਤਰ੍ਹਾਂ ਇਸ ਵਰ੍ਹੇ ਵੀ ਲੋਹੜੀ ਮੌਕੇ ਵਿਦਿਆਰਥੀ ਕਵੀ ਦਰਬਾਰ ਕਰਵਾਉਣ ਵਿੱਚ ਮਦਦ ਕੀਤੀ। ਬੱਚਿਆਂ ਨੂੰ ਓ.ਐਸ.ਏ ਬੁੱਕ ਬੈਂਕ ਵਿੱਚੋਂ ਵੀ ਵਿਦਿਆਰਥੀਆਂ ਨੂੰ ਕਿਤਾਬਾਂ ਦੇ ਕੇ ਮਦਦ ਕੀਤੀ ਜਾਂਦੀ ਹੈ । ਨਿਸ਼ਚਿਤ ਫਾਰਮ ਭਰਨ ਉਪਰੰਤ ਰਜਿਸਟਰੇਸ਼ਨ ਫ਼ੀਸ ਜਮ੍ਹਾ ਕਰਵਾਕੇ ਕਾਲਜ ਵਿੱਚ ਪੜ੍ਹ ਚੁੱਕੇ ਪੁਰਾਣੇ ਵਿਦਿਆਰਥੀ ਮੈਂਬਰ ਬਣ ਸਕਦੇ ਹਨ। ਸੰਵਿਧਾਨ ਪੁਸਤਕ ਵਿੱਚ ਇਸ ਦੇ ਵੇਰਵੇ ਦਰਜ ਹਨ।
ਟਿਊਟੋਰੀਅਲ ਪ੍ਰਣਾਲੀ
          ਕਾਲਜ ਵਿੱਚ ਦਾਖ਼ਲ ਹੋਣ ਵਾਲੇ ਵਿਦਿਆਰਥੀ ਦਾ ਇੱਕ ਟਿਊਟੋਰੀਅਲ ਗਰੁੱਪ ਨਿਸ਼ਚਿਤ ਕੀਤਾ ਜਾਂਦਾ ਹੈ ਅਤੇ ਉਸ ਨੂੰ ਇੱਕ ਟਿਊਟਰ ਦੀ ਖ਼ਾਸ ਨਿਗਰਾਨੀ ਹੇਠ ਰੱਖਿਆ ਜਾਂਦਾ ਹੈ। ਟਿਊਟਰ ਵਿਦਿਆਰਥੀ ਦੇ ਕਾਲਜ ਵਿੱਚ ਕੰਮਾਂ-ਕਾਰਾਂ ਸੰਬੰਧੀ ਸਲਾਹ ਦਿੰਦਾ ਹੈ ਅਤੇ ਉਸ ਦੀ ਭਲਾਈ ਦਾ ਧਿਆਨ ਰੱਖਦਾ ਹੈ।ਵਿਦਿਆਰਥੀ ਨੂੰ ਮਿਲਣ ਵਾਲੀਆਂ ਸਹੂਲਤਾਂ ਅਤੇ ਰਿਆਇਤਾਂ ਬੱਸ ਪਾਸ/ਪਹਿਚਾਣ ਪੱਤਰ/ਚਰਿੱਤਰ ਸਰਟੀਫਿਕੇਟ/ਦੁਬਾਰਾ ਦਾਖ਼ਲਾ/ਦਾਖ਼ਲਾ ਫਾਰਮ/ਹਾਜ਼ਰੀਆਂ ਦੀ ਪੂਰਤੀ ਆਦਿ ਟਿਊਟਰ ਦੀ ਸਿਫ਼ਾਰਿਸ਼ ਤੇ ਹੀ ਮਿਲਣਗੀਆਂ। ਟਿਊਟੋਰੀਅਲ ਪੀਰੀਅਡ ਵਿੱਚੋਂ ਗ਼ੈਰਹਾਜ਼ਰ ਰਹਿਣ ਵਾਲੇ ਵਿਦਿਆਰਥੀ ਨੂੰ ਜੁਰਮਾਨਾ ਕੀਤਾ ਜਾਵੇਗਾ।
ਪ੍ਰੈਕਟੋਰੀਅਲ ਪ੍ਰਣਾਲੀ
          ਵਿਦਿਆਰਥੀਆਂ ਵਿਚ ਅਨੁਸ਼ਾਸਨ ਕਾਇਮ ਕਰਨ ਅਤੇ ਯੋਗ ਅਗਵਾਈ ਦੇਣ ਲਈ ਇਹ ਪ੍ਰਣਾਲੀ ਕਾਲਜ ਵਿਚ ਲਾਗੂ ਹੈ। ਪ੍ਰੈਕਟਰ (ਨਿਗਰਾਨ ਪ੍ਰਾਧਿਆਪਕ) ਵਿਦਿਆਰਥੀ ਨੂੰ ਆਪਣੇ ਸਮੇਂ ਦੀ ਸੁਚੱਜੀ ਵਰਤੋ ਬਾਰੇ ਸਲਾਹ ਦਿੰਦੇ ਹਨ। ਉਹ ਕਿਸੇ ਵਿਦਿਆਰਥੀ ਵੱਲੋਂ ਕੀਤੀ ਅਨੁਸ਼ਾਸਨਹੀਣਤਾ ਦੀ ਰਿਪੋਰਟ ਪ੍ਰਿੰਸੀਪਲ ਸਾਹਿਬ ਨੂੰ ਕਰਨਗੇ। ਵਿਦਿਆਰਥੀ ਨੂੰ ਅਧਿਆਪਕ/ਪ੍ਰਿੰਸੀਪਲ ਵਲ਼ੋਂ ਪੁੱਛੇ ਜਾਣ ਤੇ ਆਪਣਾ ਪਹਿਚਾਣ ਪੱਤਰ ਦਿਖਾਉਣਾ ਪਵੇਗਾ। ਅਜਿਹਾ ਨਾ ਕਰਨ ਤੇ ਪ੍ਰਾਧਿਆਪਕ ਵਿਦਿਆਰਥੀ ਵਿਰੁੱਧ ਅਨੁਸ਼ਾਸਨਹੀਣਤਾ ਦੀ ਜਾਂ ਅਣਅਧਿਕਾਰਤ ਵਿਅਕਤੀ ਦੇ ਕਾਲਜ ਵਿਚ ਬਿਨਾ ਪ੍ਰਵਾਨਗੀ ਪ੍ਰਵੇਸ਼ ਕਰਨ ਦੀ ਸਖ਼ਤ ਪਾਬੰਦੀ ਹੈ।
This document was last modified on: 23-06-2020