ਇਨਾਮ ਅਤੇ ਘਰੇਲੂ ਪ੍ਰੀਖਿਆਵਾਂ

ਘਰੇਲੂ ਪ੍ਰੀਖਿਆਵਾਂ
          ਹਰ ਵਿਦਿਆਰਥੀ ਲਈ ਸਾਲਾਨਾ ਪ੍ਰੀਖਿਆ ਵਿੱਚ ਬੈਠਣ ਵਾਸਤੇ ਯੂਨੀਵਰਸਿਟੀ ਵੱਲੋਂ ਨਿਰਧਾਰਿਤ ਸ਼ਰਤਾਂ ਪੂਰੀਆਂ ਕਰਨੀਆਂ ਜ਼ਰੂਰੀ ਹਨ, ਜੋ ਹੇਠ ਲਿਖੀਆਂ ਹਨ :-
 

ਇਨਾਮਾਂ ਦਾ ਵੇਰਵਾ
1.       ਪੁਰਸਕਾਰ ਵਿੱਦਿਅਕ, ਸੱਭਿਆਚਾਰਕ ਅਤੇ ਖੇਡਾਂ ਦੇ ਖੇਤਰ ਵਿੱਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ।
2.       ਕਾਲਜ ਕੌਂਸਲ ਅਗਲੇ ਸਾਲ ਲਈ ਪੁਰਸਕਾਰਾਂ ਸੰਬੰਧੀ ਨਿਯਮਾਂ ਵਿੱਚ ਪਰਿਵਰਤਨ ਕਰਨ ਦਾ ਹੱਕ ਰੱਖਦੀ ਹੈ।
3.       ਸਾਰੇ ਪੁਰਸਕਾਰ ਪ੍ਰਦਾਨ ਕਰਨ ਸਮੇਂ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ ਕਿ ਵਿਦਿਆਰਥੀ ਦਾ ਵਿਵਹਾਰ ਅਤੇ ਅਨੁਸ਼ਾਸਨ ਸਾਰੇ ਸੈਸ਼ਨ ਚੰਗਾ ਰਿਹਾ ਹੋਵੇ ਅਤੇ ਕਾਲਜ ਦੀਆਂ ਖੇਡਾਂ/ਗਤੀਵਿਧੀਆਂ ਵਿੱਚ ਲਗਾਤਾਰ ਭਾਗ ਲੈਂਦਾ ਰਿਹਾ ਹੋਵੇ।
4.       ਸਾਰੇ ਪੁਰਸਕਾਰ ਪ੍ਰੋਫੈyਸਰ ਇੰਚਾਰਜਾਂ ਸਮੇਤ ਕਾਲਜ ਕੌਂਸਲ ਦੀ ਸਾਂਝੀ ਮੀਟਿੰਗ ਵਿੱਚ ਪ੍ਰਵਾਨਗੀ ਮਿਲਣ ਉਪਰੰਤ ਹੀ ਦਿੱਤੇ ਜਾ ਸਕਦੇ ਹਨ।
ਵਿੱਦਿਅਕ ਪੁਰਸਕਾਰ ਦੇਣ ਲਈ ਨਿਯਮ
1.       ਕਿਸੇ ਬੋਰਡ/ਯੂਨੀਵਰਸਿਟੀ ਵੱਲੋਂ ਆਯੋਗ (ਣਜਤ੍ਰਚy;ਜਜਿਕਦ)  ਕਰਾਰ ਦਿੱਤੇ ਗਏ ਵਿਦਿਆਰਥੀ ਨੂੰ ਕੋਈ ਪੁਰਸਕਾਰ ਪ੍ਰਦਾਨ ਨਹੀਂ ਕੀਤਾ ਜਾਵੇਗਾ।
2.       ਐਮ. ਏ. ਵਿੱਚ ਇਨਾਮ ਲਈ ਹਰ ਪਰਚਾ ਵੱਖਰੇ ਵਿਸ਼ੇ ਵਜੋਂ ਗਿਣਿਆ ਜਾਵੇਗਾ।
3.       ਕੁੱਲ ਜੋੜ ਦੇ ਆਧਾਰ ਤੇ ਵੱਖ-ਵੱਖ ਸ਼੍ਰੇਣੀਆਂ ਵਿੱਚ ਪਹਿਲੇ ਅਤੇ ਦੂਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਜਾਣਗੇ।
4.       ਜਿਸ ਸ਼ਰੇਣੀ ਵਿੱਚ ਵਿਦਿਆਰਥੀਆਂ ਦੀ ਗਿਣਤੀ 15 ਤੱਕ ਹੋਵੇ ਉੱਥੇ ਕੇਵਲ ਫ਼ਸਟ ਆਉਣ ਵਾਲੇ ਵਿਦਿਆਰਥੀਆਂ ਨੂੰ ਹੀ ਇਨਾਮ ਦਿੱਤਾ ਜਾਵੇਗਾ।
ਵਿੱਦਿਅਕ ਪੁਰਸਕਾਰ
ਵਿਸ਼ੇਸ਼ ਕੀਰਤੀ ਪਦਕ (ਰੋਲ ਆਫ਼ ਆਨਰ)
1.       ਪੜ੍ਹਾਈ ਦੇ ਖੇਤਰ ਵਿੱਚ ਸਾਰੀਆਂ ਸ਼੍ਰੇਣੀਆਂ ਵਿੱਚ ਯੂਨੀਵਰਸਿਟੀ ਵਿੱਚੋਂ ਪਹਿਲੇ ਪੰਜ ਸਥਾਨਾਂ ਵਿੱਚੋਂ ਕੋਈ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਨੂੰ ਵਿਸ਼ੇਸ਼ ਕੀਰਤੀ ਪਦਕ ਦਿੱਤਾ ਜਾਵੇਗਾ।
ਕਾਲਜ ਕੀਰਤੀ ਚਿੰਨ੍ਹ (ਕਾਲਜ ਕੱਲਰ)
1.       ਯੂਨੀਵਰਸਿਟੀ ਦੀ ਮੈਰਿਟ ਲਿਸਟ ਵਿੱਚ ਸ਼ਾਮਲ ਵਿਦਿਆਰਥੀ ਨੂੰ ਕਾਲਜ ਕੀਰਤੀ ਚਿੰਨ੍ਹ ਪ੍ਰਦਾਨ ਕੀਤਾ ਜਾਵੇਗਾ।
2.       ਯੂਨੀਵਰਸਿਟੀ ਇਮਤਿਹਾਨ ਵਿੱਚ ਕਿਸੇ ਵਿਸ਼ੇ ਵਿੱਚੋਂ ਪਹਿਲੇ ਜਾਂ ਦੂਸਰੇ ਸਥਾਨ ਤੇ ਆਉਣ ਵਾਲੇ ਵਿਦਿਆਰਥੀ ਨੂੰ ਵੀ ਕਾਲਜ ਕੀਰਤੀ ਚਿੰਨ੍ਹ ਦਿੱਤਾ ਜਾ ਸਕਦਾ ਹੈ।
ਸੱਭਿਆਚਾਰਕ ਪੁਰਸਕਾਰ
ਰੋਲ ਆਫ਼ ਆਨਰ (ਵਿਸ਼ੇਸ਼ ਕੀਰਤੀ ਪਦਕ)
1.       ਯੂਨੀਵਰਸਿਟੀ ਪੱਧਰ ਤੇ ਯੁਵਕ ਮੇਲੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲਾ ਵਿਦਿਆਰਥੀ ਵੀ ਰੋਲ ਆਫ਼ ਆਨਰ  ਦਾ ਹੱਕਦਾਰ ਹੋਵੇਗਾ।
2.       ਯੂਨੀਵਰਸਿਟੀ ਪੱਧਰ ਤੇ ਯੁਵਕ ਮੇਲੇ ਵਿੱਚੋਂ ਪਹਿਲੇ ਸਥਾਨ ਉੱਪਰ ਆਉਣ ਵਾਲੀ ਟੀਮ ਨੂੰ ਪ੍ਰੋਫ਼ੈਸਰ ਇੰਚਾਰਜ/ ਕੋਆਰਡੀਨੇਟਰ ਦੀ ਸ਼ਿਫਾਰਿਸ ਤੇ ਇੱਕ ਰੋਲ ਆਫ਼ ਆਨਰ ਦਿੱਤਾ ਜਾਵੇਗਾ।
3.       ਜਿਹੜਾ ਵਿਦਿਆਰਥੀ ਇੰਟਰ ਯੂਨੀਵਰਸਿਟੀ ਪੱਧਰ ਤੇ ਕਾਲਜ ਵੱਲੋਂ ਸੰਬੰਧਿਤ ਯੂਨੀਵਰਸਿਟੀ ਦੀ ਪ੍ਰਤੀਨਿਧਤਾ ਕਰੇਗਾ, ਉਹ ਰੋਲ ਆਫ਼ ਆਨਰ ਦਾ ਹੱਕਦਾਰ ਹੋਵੇਗਾ।
4.       ਟੀਮ ਦੀ ਸ਼ਮੂਲੀਅਤ ਦੇ ਸੰਬੰਧ ਵਿੱਚ ਵੀ ਇੱਕ ਰੋਲ ਆਫ਼ ਆਨਰ ਟੀਮ ਦੇ ਕਪਤਾਨ ਨੂੰ ਦਿੱਤਾ ਜਾਵੇਗਾ।
ਕਾਲਜ ਕੱਲਰ (ਕਾਲਜ ਕੀਰਤੀ ਚਿੰਨ੍ਹ)
1.       ਜੋ ਵਿਦਿਆਰਥੀ ਵੱਧ ਆਈਟਮਾਂ ਵਿੱਚ ਭਾਗ ਲੈ ਕੇ ਪੁਜ਼ੀਸ਼ਨਾਂ ਵੀ ਹਾਸਲ ਕਰੇਗਾ, ਨੂੰ ਵੀ ਕਾਲਜ ਕੱਲਰ ਦਿੱਤਾ ਜਾ ਸਕਦਾ ਹੈ।
2.       ਅੰਤਰ ਜ਼ੋਨਲ ਯੁਵਕ ਮੇਲੇ ਵਿੱਚੋਂ ਪਹਿਲਾ ਜਾਂ ਦੂਸਰਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਦੇ ਸਾਰੇ ਮੈਂਬਰਾਂ ਨੂੰ ਕਾਲਜ ਕੱਲਰ ਪ੍ਰਦਾਨ ਕੀਤੇ ਜਾ ਸਕਦੇ ਹਨ।
3.       ਖੇਤਰੀ ਯੁਵਕ ਮੇਲੇ ਵਿੱਚੋਂ ਪਹਿਲਾ ਵਿਅਕਤੀਗਤ ਪੁਰਸਕਾਰ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ ਕਾਲਜ ਕੱਲਰ ਪ੍ਰਦਾਨ ਕੀਤਾ ਜਾ ਸਕਦਾ ਹੈ।
4.       ਜ਼ੋਨ ਵਿੱਚ ਪਹਿਲੇ ਸਥਾਨ ਤੇ ਆਉਣ ਵਾਲੀ ਟੀਮ ਦੇ ਕਪਤਾਨ ਨੂੰ ਕਾਲਜ ਕੱਲਰ ਦਿੱਤਾ ਜਾ ਸਕਦਾ ਹੈ।
ਮੈਰਿਟ ਸਰਟੀਫਿਕੇਟ (ਯੋਗਤਾ ਪ੍ਰਮਾਣ ਪੱਤਰ)
1.       ਖੇਤਰੀ ਯੁਵਕ ਮੇਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਦੇ ਸਾਰੇ ਮੈਂਬਰਾਂ ਨੂੰ ਯੋਗਤਾ ਪ੍ਰਮਾਣ ਪੱਤਰ ਦਿੱਤੇ ਜਾ ਸਕਦੇ ਹਨ।
2.       ਖੇਤਰੀ ਯੁਵਕ ਮੇਲੇ ਵਿੱਚ ਦੂਸਰਾ ਵਿਅਕਤੀਗਤ ਪੁਰਸਕਾਰ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ ਯੋਗਤਾ ਪ੍ਰਮਾਣ ਪੱਤਰ ਦਿੱਤਾ ਜਾ ਸਕਦਾ ਹੈ। 
ਖੇਡਾਂ
ਵਿਸ਼ੇਸ਼ ਕੀਰਤੀ ਪਦਕ (ਰੋਲ ਆਫ਼ ਆਨਰ)
1.       ਕੌਮੀ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਕੀਰਤੀ ਪਦਕ ਪ੍ਰਦਾਨ ਕੀਤਾ ਜਾ ਸਕਦਾ ਹੈ।
2.       ਜਿਸ ਖਿਡਾਰੀ ਨੇ ਪ੍ਰਾਂਤਕ/ਅੰਤਰ ਯੂਨੀਵਰਸਿਟੀ ਪੱਧਰ ਤੇ ਮੁਕਾਬਲੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੋਵੇ, ਉਸ ਨੂੰ ਵਿਸ਼ੇਸ਼ ਕੀਰਤੀ ਪਦਕ ਪ੍ਰਦਾਨ ਕੀਤਾ ਜਾ ਸਕਦਾ ਹੈ।
3.       ਯੂਨੀਵਰਸਿਟੀ ਪੱਧਰ ਦੇ ਖੇਡ ਮੁਕਾਬਲੇ ਵਿੱਚ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ ਵੀ ਵਿਸ਼ੇਸ਼ ਕੀਰਤੀ ਪਦਕ ਦਿੱਤਾ ਜਾ ਸਕਦਾ ਹੈ।
4.       ਅੰਤਰ ਯੂਨੀਵਰਸਿਟੀ/ਪ੍ਰਾਂਤਕ ਪੱਧਰ ਦੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਖਿਡਾਰੀ ਨੂੰ ਵੀ ਵਿਸ਼ੇਸ਼ ਕੀਰਤੀ ਪਦਕ ਦਿੱਤਾ ਜਾ ਸਕਦਾ ਹੈ।
ਕਾਲਜ ਕੱਲਰ (ਕੀਰਤੀ ਚਿੰਨ੍ਹ)
1.       ਜਿਸ ਖਿਡਾਰੀ ਨੇ ਰਾਜ ਪੱਧਰ ਦੇ ਮੁਕਾਬਲੇ ਵਿੱਚ ਭਾਗ ਲਿਆ ਹੋਵੇ, ਉਸ ਨੂੰ ਕੀਰਤੀ ਚਿੰਨ੍ਹ ਪ੍ਰਦਾਨ ਕੀਤਾ ਜਾ ਸਕਦਾ ਹੈ।
2.       ਸਾਲਾਨਾ ਖੇਡ ਸਮਾਰੋਹ ਵਿੱਚ ਪਹਿਲੇ ਸਥਾਨ ਤੇ ਆਉਣ ਵਾਲੇ ਵਿਦਿਆਰਥੀ ਅਤੇ ਵਿਦਿਆਰਥਣਾਂ ਦੋਹਾਂ ਨੂੰ ਕੀਰਤੀ ਚਿੰਨ੍ਹ ਪ੍ਰਦਾਨ ਕੀਤੇ ਜਾ ਸਕਦੇ ਹਨ।ਬਰੈਕਟਡ ਹੋਣ ਦੀ ਹਾਲਤ ਵਿੱਚ ਜਿਸ ਖਿਡਾਰੀ ਦੇ ਪੁਰਸਕਾਰ ਵੱਧ ਹੋਣਗੇ, ਉਸ ਨੂੰ ਕੀਰਤੀ ਚਿੰਨ੍ਹ ਪ੍ਰਦਾਨ ਕੀਤਾ ਜਾ ਸਕਦਾ ਹੈ।
3.       ਯੂਨੀਵਰਸਿਟੀ ਵਿੱਚੋਂ ਪਹਿਲੇ ਸਥਾਨ ਤੇ ਆਉਣ ਵਾਲੀ ਸਾਰੀ ਟੀਮ ਦੇ ਮੈਂਬਰਾਂ ਨੂੰ ਕੀਰਤੀ ਚਿੰਨ੍ਹ ਪ੍ਰਦਾਨ ਕੀਤਾ ਜਾ ਸਕਦਾ ਹੈ।
4.       ਯੂਨੀਵਰਸਿਟੀ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਦੇ ਕਪਤਾਨ ਨੂੰ ਕੀਰਤੀ ਚਿੰਨ੍ਹ ਦਿੱਤਾ ਜਾ ਸਕਦਾ ਹੈ।
5.       ਜ਼ੋਨ ਵਿੱਚੋਂ ਪਹਿਲੇ ਸਥਾਨ ਤੇ ਆਉਣ ਵਾਲੀ ਟੀਮ ਦੇ ਕਪਤਾਨ ਨੂੰ ਕੀਰਤੀ ਚਿੰਨ੍ਹ ਪ੍ਰਦਾਨ ਕੀਤਾ ਜਾ ਸਕਦਾ ਹੈ।
ਮੈਰਿਟ ਸਰਟੀਫਿਕੇਟ (ਯੋਗਤਾ ਪ੍ਰਮਾਣ ਪੱਤਰ)
1.       ਜਿਸ ਖਿਡਾਰੀ ਨੇ ਯੂਨੀਵਰਸਿਟੀ ਦੇ ਖੇਡ ਮੁਕਾਬਲਿਆਂ ਵਿੱਚ ਭਾਗ ਲਿਆ ਹੋਵੇ ਉਸ ਨੂੰ ਯੋਗਤਾ ਪ੍ਰਮਾਣ ਪੱਤਰ ਦਿੱਤਾ ਜਾ ਸਕਦਾ ਹੈ।
2.       ਜਿਸ ਟੀਮ ਨੇ ਯੂਨੀਵਰਸਿਟੀ/ਅੰਤਰ ਜ਼ੋਨਲ ਪੱਧਰ ਦੇ ਖੇਡ ਮੁਕਾਬਲੇ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ ਹੋਵੇ, ਉਸ ਦੇ ਸਾਰੇ ਮੈਂਬਰਾਂ ਨੂੰ ਯੋਗਤਾ ਪ੍ਰਮਾਣਪੱਤਰ ਦਿੱਤਾ ਜਾ ਸਕਦਾ ਹੈ।
3.       ਜਿਸ ਟੀਮ ਨੇ ਯੂਨੀਵਰਸਿਟੀ ਪੱਧਰ ਦੇ ਮੁਕਾਬਲੇ ਵਿੱਚ ਭਾਗ ਲਿਆ ਹੋਵੇ, ਉਸ ਦੇ ਕਪਤਾਨ ਨੂੰ ਪ੍ਰਮਾਣ ਪੱਤਰ ਦਿੱਤਾ ਜਾ ਸਕਦਾ ਹੈ।
ਐਨ.ਐਸ.ਐਸ
(ਕੀਰਤੀ ਚਿੰਨ੍ਹ)
          ਜਿਸ ਵਲੰਟੀਅਰ ਨੇ ਘੱਟੋ-ਘੱਟ ਸੱਤ ਰੋਜ਼ਾ, ਤਿੰਨ ਕੈਪ ਲਾਏ ਹੋਣ ਅਤੇ ਘੱਟੋ-ਘੱਟ ਇੱਕ ਵਾਰ ਖ਼ੂਨਦਾਨ ਕੀਤਾ ਹੋਵੇ ਅਤੇ ਯੋਗਤਾ ਪ੍ਰਮਾਣ ਪੱਤਰ ਪ੍ਰਾਪਤ ਕੀਤਾ ਹੋਵੇ, ਉਸ ਨੂੰ ਕਾਲਜ ਕੀਰਤੀ ਚਿੰਨ੍ਹ (ਇੱਕ ਲੜਕੇ ਨੂੰ ਅਤੇ ਇੱਕ ਲੜਕੀ ਨੂੰ) ਦਿੱਤਾ ਜਾ ਸਕਦਾ ਹੈ।
ਯੋਗਤਾ ਪ੍ਰਮਾਣ ਪੱਤਰ
          ਸੱਤ ਰੋਜ਼ਾ, ਦੋ ਕੈਂਪ ਲਾਉਣ ਵਾਲੇ ਅਤੇ ਇੱਕ ਵਾਰ ਖ਼ੂਨਦਾਨ ਕਰਨ ਵਾਲੇ ਵਲੰਟੀਅਰ ਨੂੰ ਯੋਗਤਾ ਪ੍ਰਮਾਣ ਪੱਤਰ ਦਿੱਤਾ ਜਾ ਸਕਦਾ ਹੈ। ਇਹ ਲੜਕੇ ਅਤੇ ਲੜਕੀਆਂ ਲਈ ਇੱਕ-ਇੱਕ ਹੋਵੇਗਾ।

ਯੂਥ ਸਰਵਿਸਿਜ਼
          ਜੋ ਕੋਈ ਵਲੰਟੀਅਰ ਡਾਇਰੈਕਟਰ, ਯੂਥ ਸਰਵਿਸਿਜ਼ ਪੰਜਾਬ (ਚੰਡੀਗੜ੍ਹ) ਵੱਲੋਂ ਲਗਾਏ ਕੈਂਪ ਵਿੱਚ ਸਰਵੋਤਮ ਕੈਂਪਰ ਐਲਾਨਿਆ ਜਾਂਦਾ ਹੈ ਜਾਂ ਉਸ ਨੇ ਅੰਤਰਰਾਸ਼ਟਰੀ ਪੱਧਰ ਦੇ ਪ੍ਰੋਗਰਾਮ ਵਿੱਚ ਭਾਗ ਲਿਆ ਹੋਵੇ ਤਾਂ ਉਹ ਕਾਲਜ ਕੱਲਰ ਦੇ ਯੋਗ ਸਮਝਿਆ ਜਾਵੇਗਾ।
ਰੈੱਡਕਰਾਸ
* ਜੇਕਰ ਰਾਜ ਪੱਧਰ ਦੇ ਮੁਕਾਬਲੇ ਵਿੱਚ ਕਾਲਜ ਦੀ ਟੀਮ ਪਹਿਲਾ ਸਥਾਨ ਪ੍ਰਾਪਤ ਕਰਦੀ ਹੈ ਤਾਂ ਟੀਮ ਦੇ ਸਾਰੇ ਸਕਾਊਟਸ ਨੂੰ ਕਾਲਜ ਕੱਲਰ ਦਿੱਤਾ ਜਾਵੇਗਾ।
* ਰਾਜ ਪੱਧਰ ਮੁਕਾਬਲੇ ਤੇ ਵਿਅਕਤੀਗਤ ਤੌਰ ਤੇ ਪਹਿਲਾ ਸਥਾਨ ਜਾਂ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਸਕਾਊਟਸ ਨੂੰ ਕਾਲਜ ਕੱਲਰ ਦਿੱਤਾ ਜਾਵੇਗਾ।
ਆਚਰਨ/ਨਤੀਜਾ ਕਾਰਡ/ਡਿਗਰੀ ਸਰਟੀਫਿਕੇਟ ਪ੍ਰਾਪਤ ਕਰਨ ਸਬੰਧੀ
          ਵਿਦਿਆਰਥੀ ਆਪਣੇ ਨਤੀਜਾ ਕਾਰਡ, ਡਿਗਰੀ ਸਰਟੀਫਿਕੇਟ ਅਤੇ ਆਚਰਨ ਸਰਟੀਫਿਕੇਟ ਜਾਂ ਕੋਈ ਹੋਰ ਦਸਤਾਵੇਜ਼ ਯੂਨੀਵਰਸਿਟੀ ਵੱਲੋਂ ਨਤੀਜਾ ਘੋਸ਼ਿਤ ਕਰਨ ਉਪਰੰਤ 3 ਮਹੀਨੇ ਦੇ ਅੰਦਰ ਅਤੇ ਡਿਗਰੀ ਸਰਟੀਫਿਕੇਟ 2 ਸਾਲ ਦੇ ਅੰਦਰ ਅੰਦਰ ਕਾਲਜ ਦਫ਼ਤਰ ਤੋਂ ਪ੍ਰਾਪਤ ਕਰਨ। ਇਸ ਸਮੇਂ ਤੋਂ ਬਾਅਦ ਉਪਰੋਕਤ ਦਸਤਾਵੇਜ਼ 1 ਸਾਲ ਦੇ ਅੰਦਰ ਅੰਦਰ 100 ਰੁ: ਤੇ 1 ਸਾਲ ਤੋਂ ਬਾਅਦ 50 ਰੁ: ਪ੍ਰਤੀ ਸਾਲ ਹੋਰ ਵਾਧੂ ਫ਼ੀਸ ਲੈ ਭਰ ਕੇ ਲਏ ਜਾ ਸਕਣਗੇ।
This document was last modified on: 17-08-2022