ਬੱਸ ਪਾਸ ਸਬੰਧੀ ਜਾਣਕਾਰੀ

ਬੱਸ ਪਾਸ ਸਬੰਧੀ ਜਾਣਕਾਰੀ
1.     ਕਾਲਜ ਵੱਲੋਂ ਵਿਦਿਆਰਥੀਆਂ ਦੇ ਬਸ ਪਾਸ ਦੇ ਫਾਰਮ ਦੀ ਸਿਫ਼ਾਰਸ਼/ਤਸਦੀਕ ਹਰੇਕ ਮਹੀਨੇ ਦੇ ਆਖ਼ਰੀ ਹਫ਼ਤੇ ਵਿੱਚ ਕੀਤੀ ਜਾਵੇਗੀ, ਫਿਰ ਬਾਅਦ ਵਿੱਚ ਪੀ.ਆਰ.ਟੀ.ਸੀ ਵੱਲੋਂ ਅਗਲੇ ਮਹੀਨੇ ਦੇ ਪਹਿਲੇ ਹਫ਼ਤੇ ਵਿੱਚ ਬਸਰ ਪਾਸ ਜਾਰੀ ਕੀਤੇ ਜਾਣਗੇ।
2.    ਪਹਿਲਾਂ ਤੋਂ ਨਿਰਧਾਰਿਤ ਛੁੱਟੀਆਂ ਦੇ ਦਿਨਾਂ ਦੌਰਾਨ ਟੁੱਟਵੇਂ ਬਸਰ ਪਾਸ ਬਣਾਉਣ ਦੀ ਕੋਈ ਸਿਫ਼ਾਰਸ਼ ਨਹੀਂ ਕੀਤੀ ਜਾਵੇਗੀ।
3.    ਬਸ-ਪਾਸ ਦੀ ਸਿਫ਼ਾਰਸ਼ ਕੇਵਲ ਇੱਕ ਮਹੀਨਾ, ਦੋ ਮਹੀਨੇ ਅਤੇ ਤਿੰਨ ਮਹੀਨੇ ਲਈ ਹੀ ਕੀਤੀ ਜਾਵੇਗੀ
4.    ਵਿਦਿਆਰਥੀ ਨੂੰ ਆਪਣਾ ਬਸ ਪਾਸ ਸਮੇਂ ਸਿਰ ਰੀਨਿਊ ਕਰਵਾਉਣਾ ਪਵੇਗਾ।ਅਜਿਹਾ ਨਾ ਕਰਨ ਦੀ ਸੂਰਤ ਵਿੱਚ ਜੇਕਰ ਕੋਈ ਵਿਦਿਆਰਥੀ ਦੇਰੀ ਨਾਲ ਰੀਨਿਊ ਦੀ ਅਰਜ਼ੀ ਦਿੰਦਾ ਹੈ, ਤਾਂ ਉਨ੍ਹਾਂ ਦੇ ਪਿਛਲੇ ਪਾਸ ਖ਼ਤਮ ਹੋਣ ਦੀ ਮਿਤੀ ਤੋਂ ਹੀ ਰੀਨਿਊ ਕਰਨ ਦੀ ਸਿਫ਼ਾਰਿਸ਼ ਕੀਤੀ ਜਾਵੇਗੀ।
5.    ਇਹ ਵਿਦਿਆਰਥੀ ਦੀ ਆਪਣੀ ਹੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਕਾਲਜ੍ਰਮੁਖੀ ਤੋਂ ਸਿਫ਼ਾਰਸ਼ ਕਰਵਾ ਕੇ ਬਸਰ ਪਾਸ ਫਾਰਮ ਪੀ.ਆਰ.ਟੀ.ਸੀ ਦਫ਼ਤਰ ਵਿੱਚ ਜਮ੍ਹਾਂ ਕਰਵਾਏਗਾ। (ਹਵਾਲਾ) ਮੈਨੇਜਿੰਗ ਡਾਇਰੈਕਟਰ, ਪੀ.ਆਰ.ਟੀ.ਸੀ. ਪੰਜਾਬ ਚੰਡੀਗੜ੍ਹ ਦੇ ਦਫ਼ਤਰ ਪੱਤਰ ਨੰ: 687/ਪੀ.ਆਰ.ਟੀ.ਸੀ./ਬਜਟ, ਮਿਤੀ 06-01-2009, ਜੋ ਕਿ ਡੀ.ਪੀ.ਆਈ (ਕਾਲਜਾਂ) ਸਿੱਖਿਆ ਵਿਭਾਗ, ਪੰਜਾਬ ਚੰਡੀਗੜ੍ਹ ਦੇ ਦਫ਼ਤਰ ਪਿੱਠ ਅੰਕਨ ਨੰਬਰ 22/32/94 ਕਾ: ਐਜੂ.(3)/288-639, ਮਿਤੀ 16-03-2009 ਰਾਹੀਂ ਪ੍ਰਾਪਤ ਹੋਇਆ ਹੈ।

ਸਾਈਕਲ, ਸਕੂਟਰ/ਮੋਟਰ ਸਾਈਕਲ, ਕਾਰ ਸਟੈਂਡ
          ਕਾਲਜ ਵਿੱਚ ਸਾਈਕਲ, ਸਕੂਟਰ/ਮੋਟਰ ਸਾਈਕਲ ਅਤੇ ਕਾਰ ਸਟੈਂਡ ਕਾਲਜ ਖੁੱਲ੍ਹਣ ਤੋਂ ਉਪਰੰਤ ਪ੍ਰਾਈਵੇਟ ਤੌਰ ਤੇ ਕੰਟਰੈਕਟ ਤੇ ਦਿੱਤਾ ਜਾਵੇਗਾ।
ਵਾਹਨਾਂ ਦੀ ਸੁਰੱਖਿਆ ਲਈ ਨਿਮਨਲਿਖਤ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ:-
1.     ਸਾਈਕਲ ਸਟੈਂਡ ਸੇਵਾ ਕਾਲਜ ਖੁੱਲ੍ਹਣ ਤੋਂ ਅੱਧਾ ਘੰਟਾ ਪਹਿਲਾਂ ਤੇ ਕਾਲਜ ਬੰਦ ਹੋਣ ਤੋਂ ਅੱਧਾ ਘੰਟਾ ਬਾਅਦ ਵਿੱਚ ਪ੍ਰਦਾਨ ਕੀਤੀ ਜਾਵੇਗੀ।
2.    ਵਾਹਨ ਰੱਖਣ ਲਈ ਕਾਲਜ ਸਟਾਫ਼, ਲੜਕੇ ਅਤੇ ਲੜਕੀਆਂ ਲਈ ਵੱਖ-ਵੱਖ ਸਥਾਨ ਨਿਸ਼ਚਿਤ ਹਨ।
3.    ਜੇ ਕੋਈ ਵਿਦਿਆਰਥੀ ਬਿਨਾਂ ਫ਼ੀਸ ਦਿੱਤਿਆਂ ਵਾਹਨ ਲਿਆਉਂਦਾ ਹੈ ਤਾਂ ਉਸ ਪਾਸੋਂ ਬਣਦੀ ਸਾਰੀ ਫ਼ੀਸ ਤੋਂ ਬਿਨਾਂ ਵਾਧੂ ਫ਼ੀਸ ਵੀ ਲਈ ਜਾਵੇਗੀ।
4.    ਕਾਲਜ ਵਿਖੇ ਵਿਦਿਆਰਥੀਆਂ ਨੂੰ ਕਾਰਾਂ, ਖੁੱਲ੍ਹੀਆਂ ਜੀਪਾਂ, ਜਿਪਸੀਆਂ ਤੇ ਹੋਰ ਵੱਡੇ ਵਾਹਨ ਲਿਆਉਣ ਦੀ ਇਜਾਜ਼ਤ ਨਹੀਂ ਹੈ।ਇਹ ਵਾਹਨ ਸਪੈਸ਼ਲ ਕੇਸਾਂ ਵਿੱਚ ਕਾਲਜ ਪ੍ਰਿੰਸੀਪਲ ਦੀ ਪ੍ਰਵਾਨਗੀ ਨਾਲ ਵਾਧੂ ਪਾਰਕਿੰਗ ਫ਼ੀਸ ਦੇ ਕੇ ਹੀ ਲਿਆਂਦੇ ਜਾ ਸਕਦੇ ਹਨ।
5.    ਕਾਲਜ ਦੀ ਪੋਰਚ ਸਾਈਡ ਵੱਲ ਪਾਰਕਿੰਗ ਨਾ ਕੀਤੀ ਜਾਵੇ ਉਲੰਘਣਾ ਕਰਨ ਤੇ 250/- ਜੁਰਮਾਨਾ ਹੋਵੇਗਾ।
6.   ਉੱਪਰ ਦਿੱਤੀਆਂ ਹਦਾਇਤਾਂ ਤੋਂ ਇਲਾਵਾ ਵਹੀਕਲ ਸਟੈਂਡ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪ੍ਰਿੰਸੀਪਲ ਦੀ ਆਗਿਆ ਨਾਲ ਕਮੇਟੀ ਵੱਲੋਂ ਨਵੇਂ ਨਿਯਮ ਬਣਾਏ ਜਾ ਸਕਦੇ ਹਨ।

Student Portal: Admissions and Fee Payments

All new and old students may login/apply to avail student centric services.