ਦਾਖਲੇ ਸੰਬੰਧੀ ਜਰੂਰੀ ਹਦਾਇਤਾਂ

ਰਾਖਵੀਂਆਂ ਸੀਟਾਂ
ਦਾਖ਼ਲਾ ਫਾਰਮ ਵਿਚ ਰਾਖ਼ਵੀਂ ਸੀਟ ਲਈ ਵਿਦਿਆਰਥੀ ਆਪਣੀ ਕੈਟਾਗਰੀ ਸਪਸ਼ਟ ਭਰੇ।ਜੇਕਰ ਇੱਕ ਵਿਦਿਆਰਥੀ ਇੱਕ ਤੋਂ ਵੱਧ ਕੈਟਾਗਰੀਆਂ ਵਿੱਚ ਦਾਖ਼ਲਾ ਲੈਣ ਲਈ ਅਪਲਾਈ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਵੱਖਰੇ ਤੌਰ ਤੇ ਫਾਰਮ ਭਰਨ ਤੇ ਹੀ ਉਸ ਨੂੰ ਦੂਸਰੀ ਕੈਟਾਗਰੀ ਵਿਚ ਦਾਖ਼ਲੇ ਲਈ ਵਿਚਾਰਿਆ ਜਾਵੇਗਾ। 51 ਪ੍ਰਤੀਸ਼ਤ ਸੀਟਾਂ ਮੈਰਿਟ ਅਨੁਸਾਰ ਭਰੀਆਂ ਜਾਣਗੀਆਂ ਅਤੇ 49 ਪ੍ਰਤੀਸ਼ਤ ਸੀਟਾਂ ਹੇਠ ਲਿਖੇ ਵਿਦਿਆਰਥੀਆਂ ਲਈ ਰਾਖਵੀਂਆਂ ਹਨ। ਡੀ.ਪੀ.ਆਈ. (ਕਾਲਜਾਂ) ਦੇ ਪੱਤਰ ਨੰ: 9/19-81 ਕਾ. ਐਜੂ.(3) ਮਿਤੀ 6-5-1981 ਅਨੁਸਾਰ ਰਾਖਵੀਂਆਂ ਸੀਟਾਂ ਦੀ ਸੂਚੀ ਹੇਠ ਲਿਖੀ ਹੈ:-
 
1) ਅਨੁਸੂਚਿਤ ਜਾਤੀਆਂ (ਐਸ.ਸੀ/ਐਸ.ਟੀ) ਲਈ ਨਿਸ਼ਚਿਤ ਕੋਟਾ 25%
2) ਹੋਰ ਪਛੜੀਆਂ ਸ਼੍ਰੇਣੀਆਂ (ਓ.ਬੀ.ਸੀ) ਲਈ ਨਿਸ਼ਚਿਤ ਕੋਟਾ 5%
3) ਖਿਡਾਰੀਆਂ ਲਈ ਨਿਸ਼ਚਿਤ ਕੋਟਾ  (ਪੰਜਾਬ ਸਪੋਰਟਸ ਵਿਭਾਗ,ਚੰਡੀਗੜ੍ਹ ਵੱਲੋਂ ਕੀਤੇ ਗਰੇਡੇਸ਼ਨ ਦੇ ਆਧਾਰ ਤੇ) 2 %
4) ਆਰਮਡ ਫੋyਰਸਿਜ/ਸੀ.ਆਰ.ਪੀ.ਐੱਫ਼/ਬੀ.ਐਸ.ਐਫ ਵਿੱਚ ਸੇਵਾ ਕਰ ਰਹੇ ਅਧਿਕਾਰੀਆਂ/ਕਰਮਚਾਰੀਆਂ ਦੇ ਬੱਚਿਆਂ ਲਈ ਨਿਸ਼ਚਿਤ ਕੋਟਾ (ਉਪਰੋਕਤ ਕੋਟੇ ਅਧੀਨ ਉਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਦੇ ਬੱਚਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜੋ ਸੇਵਾ ਦੌਰਾਨ ਸਵਰਗਵਾਸ ਹੋ ਗਏ ਹਨ) 2%
5) ਅਧਿਆਪਕਾਂ ਦੇ ਬੱਚਿਆਂ ਲਈ ਨਿਸ਼ਚਿਤ ਕੋਟਾ (ਉਪਰੋਕਤ ਕੋਟਾ ਡੀ.ਪੀ.ਆਈ. (ਕਾਲਜਾਂ) ਪੰਜਾਬ ਚੰਡੀਗੜ੍ਹ ਦੇ ਪੱਤਰ ਨੰ.9/19-81 ਕਾ. ਐਜੂ (3) ਮਿਤੀ 6-5-1981 ਦੀ ਹਦਾਇਤ ਅਨੁਸਾਰ) 2%
6) (ੳ) ਨੇਤਰਹੀਣ ਤੇ ਘੱਟ ਨਜ਼ਰ ਵਾਲੇ
   (ਅ) ਗੂੰਗੇ ਅਤੇ ਬੋਲੇ
   (ੲ) ਸਰੀਰਕ ਤੌਰ ਤੇ ਅੰਗਹੀਣ ਵਿਅਕਤੀ
 (ਉਪਰੋਕਤ ਕੋਟਾ ਡੀ.ਪੀ.ਆਈ. (ਕਾਲਜਾਂ) ਪੰਜਾਬ ਚੰਡੀਗੜ੍ਹ ਦੇ ਮੀਮੋ ਨੰ.107 (ਸ) -9/7/87 ਕਾ. ਐਜੂ. ਮਿਤੀ 01-06-2000 ਦੀ ਹਦਾਇਤ ਅਨੁਸਾਰ)
1%
1%
1%
7) ਬਾਰਡਰ ਏਰੀਏ/ਬੈਕਵਰਡ ਏਰੀਏ ਦਾ ਨਿਸ਼ਚਿਤ ਕੋਟਾ 2%
8) ਸ਼ਹੀਦ ਹੋਏ ਸੁਰੱਖਿਆ-ਕਰਮੀਆਂ ਦੇ ਬੱਚੇ/ਵਿਧਵਾਵਾਂ ਜਾਂ 50% ਜਾਂ ਇਸ ਤੋਂ ਵੱਧ ਅਪਾਹਜ ਹੋਏ, ਵੀਰਤਾ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੇ ਬੱਚੇ ਅਤੇ ਸੇਵਾ ਕਰ ਰਹੇ/ਕਰ ਚੁੱਕਿਆਂ ਦੇ ਬੱਚਿਆਂ ਲਈ ਨਿਸ਼ਚਿਤ ਕੋਟਾ 2%
9) ਨਵੰਬਰ, 1984 ਦੇ ਦੰਗਾ-ਪੀੜਤ ਪਰਿਵਾਰਾਂ ਦੇ ਬੱਚਿਆ ਲਈ ਨਿਸ਼ਚਿਤ ਕੋਟਾ (ਉਪਰੋਕਤ ਕੋਟਾ ਡੀ.ਪੀ.ਆਈ. (ਕਾਲਜਾਂ) ਪੰਜਾਬ ਚੰਡੀਗੜ੍ਹ ਦੇ ਪੱਤਰ ਨੰ. 10/4-96 ਕਾ.ਐਜ.(4), ਮਿਤੀ 18-02-2001) ਦੀ ਹਦਾਇਤ ਅਨੁਸਾਰ) 2%
10) ਤਲਾਕ ਸ਼ੁਦਾ/ਵਿਧਵਾ ਔਰਤਾਂ ਲਈ ਨਿਸ਼ਚਿਤ ਕੋਟਾ 2%
11) ਆਜ਼ਾਦੀ ਸੰਗਰਾਮੀਆਂ ਦੇ ਬੱਚਿਆਂ/ਪੋਤੇ-ਪੋਤੀਆਂ/ਦੋਹਤੇ-ਦੋਹਤੀਆਂ ਲਈ ਨਿਸ਼ਚਿਤ ਕੋਟਾ (ਉਪਰੋਕਤ ਕੋਟਾ ਪੰਜਾਬ ਸਰਕਾਰ ਦੇ ਪੱਤਰ ਨੰ. 4-45-8-ਪੀ 3/94 ਸਪੈਸ਼ਲ 250, ਮਿਤੀ 4 ਜੁਲਾਈ, 2000 ਦੀ ਹਦਾਇਤ ਅਨੁਸਾਰ) 2%
 
 ਰਾਖਵੀਂਆਂ ਸੀਟਾਂ ਲਈ ਅਸਲ ਸਰਟੀਫਿਕੇਟ ਤਿਆਰ ਕਰਨ ਸਬੰਧੀ ਹਦਾਇਤਾਂ
ਯੁਵਕ ਮੇਲਾ /ਸੱਭਿਆਚਾਰਕ ਸਰਗਰਮੀਆਂ ਅਤੇ ਖੇਡਾਂ ਸਬੰਧੀ ਸਰਟੀਫਿਕੇਟ:
 ਪੰਜਾਬੀ ਯੂਨੀਵਰਸਿਟੀ ਪਟਿਆਲਾ. ਯ.ਵ/1064-1136 ਮਿਤੀ 17-07-2001 ਅਨੁਸਾਰ ਯੂਨੀਵਰਸਿਟੀ ਯੁਵਕ ਮੇਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ ਨੂੰ ਪ੍ਰਿੰਸੀਪਲ ਵੱਲੋਂ ਗਠਿਤ ਕਮੇਟੀ ਦੀ ਸਿਫ਼ਾਰਸ਼ ਤੇ ਨਿਯਮਾਂ ਅਨੁਸਾਰ ਵਾਧੂ ਸੀਟਾਂ ਰਾਹੀਂ ਰਾਖਵਾਂਕਰਨ ਕਰਨ ਲਈ ਬਿਨੈਕਾਰ ਦਾ ਫਾਰਮ ਮੈਰਿਟ ਅਨੁਸਾਰ ਪ੍ਰਿੰਸੀਪਲ ਰਾਹੀਂ ਸਬੰਧਿਤ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਭੇਜਿਆ ਜਾਵੇਗਾ। ਸੱਭਿਆਚਾਰਕ ਸਰਗਰਮੀਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਲਈ ਵਾਧੂ ਸੀਟਾਂ ਸਬੰਧੀ ਰਾਖਵਾਂਕਰਨ ਪੰਜਾਬ ਸਰਕਾਰ ਦੇ ਪੱਤਰ ਨੰ: 8/12/24ਮਿ:7066, ਮਿਤੀ 26-03-2003 ਰਾਹੀਂ ਵਿਚਾਰੀਆਂ ਜਾਣਗੀਆਂ ।
ਖੇਡ-ਸਰਟੀਫਿਕੇਟਾਂ ਦੀ ਗਰੇਡੇਸ਼ਨ (ਪੰਜਾਬ ਸਪੋਰਟਸ ਵਿਭਾਗ, ਚੰਡੀਗੜ੍ਹ) ਵੱਲੋਂ ਹੋਈ ਹੋਵੇਗੀ ਤਾਂ ਹੀ ਵਿਦਿਆਰਥੀ ਨੂੰ ਉਸ ਕੋਟੇ ਲਈ ਵਿਚਾਰਿਆ ਜਾਵੇਗਾ। ਇਹਨਾਂ ਸੀਟਾਂ ਲਈ ਸੰਬੰਧਿਤ ਅਸਲ ਸਰਟੀਫਿਕੇਟਾਂ ਦੀਆਂ ਸਵੈ ਤਸਦੀਕ-ਸ਼ੁਦਾ ਕਾਪੀਆਂ ਦਾਖ਼ਲਾ ਫਾਰਮ ਨਾਲ ਜ਼ਰੂਰ ਲਾਈਆਂ ਜਾਣ।
ਆਜ਼ਾਦੀ ਘੁਲਾਟੀਆਂ ਸਬੰਧੀ ਸਰਟੀਫਿਕੇਟ :
ਬਿਨੈਕਾਰ, ਆਜ਼ਾਦੀ ਘੁਲਾਟੀਏ ਦਾ ਪੋਤਾ/ਪੋਤੀ ਜਾਂ ਦੋਹਤਾ/ਦੋਹਤੀ ਹੈ ਤਾਂ ਇਹ ਸਰਟੀਫਿਕੇਟ ਤਹਿਸੀਲਦਾਰ ਤੋਂ ਜਾਰੀ ਕਰਵਾ ਕੇ ਉਸ ਦੀ ਸਵੈ-ਤਸਦੀਕੀ ਫ਼ੋਟੋ-ਕਾਪੀ ਦਾਖ਼ਲਾ ਫਾਰਮ ਨਾਲ ਜ਼ਰੂਰ ਲਾਵੇਗਾ।
ਅਨੁਸੂਚਿਤ ਜਾਤੀ ਅਤੇ ਪਛੜੀ ਸ਼੍ਰੇਣੀ ਸਬੰਧੀ ਸਰਟੀਫਿਕੇਟ:
ਬਿਨੈਕਾਰ, ਆਪਣਾ ਜਾਤੀ ਸਰਟੀਫਿਕੇਟ ਅਤੇ ਮਾਪਿਆਂ/ਸਰਪ੍ਰਸਤ ਦੀ ਸਾਲਾਨਾ ਆਮਦਨ (ਸਮੇਤ ਸਾਰੇ ਵਸੀਲਿਆਂ) ਨਾਲ ਸਬੰਧਿਤ ਸਰਟੀਫਿਕੇਟ ਤਹਿਸੀਲਦਾਰ ਤੋਂ ਬਣਵਾ ਕੇ/ਤਸਦੀਕ ਕਰਵਾ ਕੇ ਅਸਲ ਸਰਟੀਫਿਕੇਟ ਦੀ ਸਵੈ-ਤਸਦੀਕੀ ਫੋਟੋ-ਕਾਪੀ ਦਾਖ਼ਲਾ ਫਾਰਮ ਦੇ ਨਾਲ ਜ਼ਰੂਰ ਲਾਉਣਗੇ।
ਸਰੀਰਕ ਤੌਰ ਤੇ ਅਪਾਹਜ ਉਮੀਦਵਾਰ ਸਬੰਧੀ ਸਰਟੀਫਿਕੇਟ:
ਬਿਨੈਕਾਰ, ਆਪਣਾ ਸਰਟੀਫਿਕੇਟ ਸਿਵਲ ਸਰਜਨ (ਸੀ.ਐਮ.ਓ) ਤੋਂ ਬਣਵਾ ਕੇ ਉਸ ਦੀ ਸਵੈ-ਤਸਦੀਕੀ ਫ਼ੋਟੋ-ਕਾਪੀ ਦਾਖ਼ਲਾ ਫਾਰਮ ਦੇ ਨਾਲ ਲਾਉਣਗੇ।
ਬਾਰਡਰ ਏਰੀਆ/ਬੈਕਵਰਡ ਏਰੀਆ ਸਬੰਧੀ ਸਰਟੀਫਿਕੇਟ:
ਬਿਨੈਕਾਰ, ਸਬੰਧਿਤ ਏਰੀਏ ਦੇ ਤਹਿਸੀਲਦਾਰ ਤੋਂ ਸਰਟੀਫਿਕੇਟ ਬਣਵਾ ਕੇ ਉਸ ਦੀ ਸਵੈ-ਤਸਦੀਕੀ ਫ਼ੋਟੋ-ਕਾਪੀ ਦਾਖ਼ਲਾ ਫਾਰਮ ਦੇ ਨਾਲ ਲਾਉਣਗੇ ।
ਨਵੰਬਰ 1984 ਦੇ ਦੰਗਾ ਪੀੜ੍ਹਿਤਾਂ ਸਬੰਧੀ ਸਰਟੀਫਿਕੇਟ :
ਬਿਨੈਕਾਰ, ਇਹ ਸਰਟੀਫਿਕੇਟ ਸਬੰਧਿਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੋਂ ਬਣਵਾ ਕੇ ਤੇ ਉਸ ਦੀ ਸਵੈ-ਤਸਦੀਕੀ ਫ਼ੋਟੋ-ਕਾਪੀ ਦਾਖ਼ਲਾ ਫਾਰਮ ਨਾਲ ਜ਼ਰੂਰ ਲਾਵੇ।
ਪੇਂਡੂ ਖੇਤਰ ਸਬੰਧੀ ਸਰਟੀਫਿਕੇਟ:
ਯੂਨੀਵਰਸਿਟੀ ਦੀਆਂ ਹਦਾਇਤਾਂ ਮੁਤਾਬਿਕ 10 ਪ੍ਰਤੀਸ਼ਤ ਵਾਧੂ ਸੀਟਾਂ  ਕਾਇਮ ਕਰਕੇ ਗ਼ਰੀਬ ਤੇ ਹੋਣਹਾਰ ਵਿਦਿਆਰਥੀਆਂ ਨੂੰ ਦਾਖ਼ਲਾ ਦੇਣ ਲਈ ਅਸਲੀ ਸਰਟੀਫਿਕੇਟ ਸਬੰਧਿਤ ਤਹਿਸੀਲਦਾਰ ਤੋਂ ਜਾਰੀ ਕੀਤਾ, ਪੇਸ਼ ਕਰਨਾ ਹੋਵੇਗਾ।ਦਾਖ਼ਲੇ ਲਈ ਇਸ ਕੈਟਾਗਰੀ ਦਾ ਲਾਭ ਲੈਣ ਲਈ ਬਿਨੈਕਾਰ ਨੇ ਦਸਵੀਂ/10+2 ਦੀ ਪ੍ਰੀਖਿਆ ਕਿਸੇ ਅਜਿਹੇ ਪੇਂਡੂ ਸਕੂਲ ਤੋਂ ਪਾਸ ਕੀਤੀ ਹੋਵੇ ਜਿਹੜਾ ਕਿਸੇ ਮਿਊਂਸਪਲ ਕਾਰਪੋਰੇਸ਼ਨ/ਮਿਊਸਪਲ ਕਮੇਟੀ/ਸਮਾਲ ਟਾਊਨ/ਨੋਟੀਫਾਈਡ ਏਰੀਆ ਦੇ ਘੇਰੇ ਵਿੱਚ ਨਹੀਂ ਆਉਂਦਾ।ਅਜਿਹੇ ਉਮੀਦਵਾਰ ਲਈ ਅਖੀਰਲੀ ਪ੍ਰੀਖਿਆ ਤੋਂ ਪਹਿਲਾਂ ਪੰਜ ਸਾਲ ਅਜਿਹੇ ਸਕੂਲ ਦਾ ਵਿਦਿਆਰਥੀ ਹੋਣਾ ਲਾਜ਼ਮੀ ਹੋਵੇਗਾ ਅਤੇ ਸਬੰਧਿਤ ਤਹਿਸੀਲਦਾਰ ਤੋਂ ਇਹ ਸਰਟੀਫਿਕੇਟ ਲੈ ਕੇ ਦਾਖ਼ਲਾ ਕਮੇਟੀ ਅੱਗੇ ਪੇਸ਼ ਕਰਨਾ ਹੋਵੇਗਾ ਕਿ ਉਸ ਨੇ ਜਿਸ ਏਰੀਏ ਵਿੱਚੋਂ ਦਸਵੀਂ/10+2 ਪਾਸ ਕੀਤੀ ਹੈ ਉਹ ਸਕੂਲ ਪੇਂਡੂ ਖੇਤਰ ਵਿੱਚ ਹੈ।
ਦਸਵੀਂ/10+2 ਪਾਸ ਕੀਤੀ ਹੈ ਉਹ ਸਕੂਲ ਪੇਡੂ ਖੇਤਰ ਵਿਚ ਹੈ।
ਨੋਟ:- ਵਿਦਿਆਰਥੀ ਆਪਣੇ ਦਾਖ਼ਲਾ ਫਾਰਮ ਨਾਲ ਅਸਲੀ ਸਰਟੀਫਿਕੇਟ ਅਤੇ ਉਨ੍ਹਾਂ ਦੀ ਸਵੈ ਤਸਦੀਕੀ ਦਾ ਫੋਟੋ-ਕਾਪੀ ਜ਼ਰੂਰ ਲਾਵੇਗਾ ਅਤੇ ਦਾਖ਼ਲੇ ਲਈ ਇੰਟਰਵਿਊ ਵੇਲੇ ਅਸਲੀ ਸਰਟੀਫਿਕੇਟ ਨਾਲ ਲੈ ਕੇ ਆਵੇਗਾ।
 
This document was last modified on: 23-06-2020