ਕਾਲਜ ਪੁਸਤਕਾਲਾ ਅਤੇ ਕਾਲਜ ਮੈਗਜ਼ੀਨ

ਕਾਲਜ ਮੈਗਜ਼ੀਨ: ਦੀ ਆਈਡੀਅਲ ਬਾਰੇ
          ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦਾ ਸਾਹਿੱਤਿਕ ਮੈਗਜ਼ੀਨ ਦੀ ਆਈਡੀਅਲ ਹੈ, ਜਿਹੜਾ ਕਿ ਕਾਲਜ ਪ੍ਰਿੰਸੀਪਲ ਵੱਲੋਂ ਸਾਲ ਵਿਚ ਇੱਕ ਵਾਰੀ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਇਸ ਵਿਚ ਵਿਦਿਆਰਥੀ ਅਤੇ ਪ੍ਰਾਧਿਆਪਕ ਆਪਣੀਆਂ ਸਹਿਤਕ ਗਤੀਵਿਧੀਆਂ ਉਜਾਗਰ ਕਰਦੇ ਹਨ। ਇਹ ਮੈਗਜ਼ੀਨ ਵਿਚ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿਚ ਰਚਨਾਵਾਂ ਦੇ ਕੁੱਲ ਤਿੰਨ ਸੈਕਸ਼ਨ ਹਨ। ਹਰੇਕ ਸੈਕਸ਼ਨ ਦੇ ਵਿਦਿਆਰਥੀ ਸੰਪਾਦਕ ਅਤੇ ਸਹ੍ਰਿਸੰਪਾਦਕ ਦੀ ਚੋਣ, ਲਿਖਤੀ ਪ੍ਰੀਖਿਆ ਰਾਹੀ ਹੁੰਦੀ ਹੈ ਅਤੇ ਇਸ ਸਬੰਧੀ ਸੂਚਨਾ ਕਾਲਜ ਨੋਟਿਸ ਬੋਰਡ ਉੱਤੇ ਲਗਾਈ ਜਾਂਦੀ ਹੈ। ਵਿਦਿਆਰਥੀ ਆਪਣੀਆਂ ਮੌਲਿਕ ਰਚਨਾਵਾਂ ਸਾਰੇ ਸੈਸਨ ਦੌਰਾਨ ਹੀ ਤਿਆਰ ਕਰਦੇ ਰਹਿਣ ਤਾਂ ਕਿ ਮੈਗਜ਼ੀਨ ਦੀ ਤਿਆਰੀ ਸਮੇਂ ਤੁਰੰਤ ਜਮ੍ਹਾ ਕਰਵਾਈਆਂ ਜਾ ਸਕਣ ਅਤੇ ਮੈਗਜ਼ੀਨ ਸਮੇਂ ਸਿਰ ਛਪਾਇਆ ਜਾ ਸਕੇ। ਵਿਦਿਆਰਥੀਆਂ ਪਾਸੋਂ ਰਚਨਾਵਾਂ ਇਕੱਠੀਆਂ ਕਰਨ ਲਈ ਲੋੜੀਂਦੀ ਸੂਚਨਾ, ਕਾਲਜ ਨੋਟਿਸ ਬੋਰਡ ਉੱਤੇ ਲਗਾਈ ਜਾਂਦੀ ਹੈ।
          ਹਰੇਕ ਸੈਕਸ਼ਨ ਦੇ ਵਿਦਿਆਰਥੀ੍ਰਸੰਪਾਦਕ ਅਤੇ ਸਹ੍ਰਿਸੰਪਾਦਕ ਅਤੇ ਹਰੇਕ ਸੈਕਸ਼ਨ ਦੇ ਸਰਵੋਤਮ ਲੇਖਕ ਨੂੰ ਮੈਰਿਟ ਸਰਟੀਫਿਕੇਟ ਅਤੇ ਪੁਰਸਕਾਰ ਪ੍ਰਦਾਨ ਕੀਤਾ ਜਾਂਦਾ ਹੈ। ਮੈਗਜ਼ੀਨ ਦਾ ਮੰਤਵ ਵਿਦਿਆਰਥੀਆਂ ਅੰਦਰ ਸਿਰਜਣਾਤਮਿਕ ਰੁਚੀਆਂ ਨੂੰ ਪ੍ਰਫੁੱਲਤ ਕਰਨ ਹੈ। ਦੋਨਾਂ ਨੂੰ ਪ੍ਰਕਾਸ਼ਨ ਮੰਡਲ ਵਿਚ ਪ੍ਰਤੀਨਿਧਤਾ ਦਿੱਤੀ ਜਾਂਦੀ ਹੈ।
ਸ਼ਨਾਖ਼ਤੀ ਕਾਰਡ-ਕਮ-ਲਾਇਬਰੇਰੀ ਕਾਰਡ
          ਕਾਲਜ ਵਲ਼ੋਂ ਹਰੇਕ ਵਿਦਿਆਰਥੀ ਨੂੰ ਇੱਕ ਸ਼ਨਾਖ਼ਤੀ ਕਾਰਡ-ਕਮ-ਲਾਇਬਰੇਰੀ ਕਾਰਡ ਜਾਰੀ ਕੀਤਾ ਜਾਏਗਾ, ਜਿਸ ਦੀ ਸਾਂਭ-ਸੰਭਾਲ ਲਈ ਉਹ ਨਿੱਜੀ ਤੌਰ ਤੇ ਜ਼ਿੰਮੇਵਾਰ ਹੋਵੇਗਾ। ਸ਼ਨਾਖ਼ਤੀ ਕਾਰਡ- ਕਮ-ਲਾਇਬਰੇਰੀ ਕਾਰਡ ਗੁਆਚ ਜਾਣ ਕਰਕੇ ਪੁਲਿਸ-ਥਾਣੇ ਵਿਚ ਐਫ.ਆਈ.ਆਰ ਦਰਜ ਕਰਾਉਣ ਉਪਰੰਤ ਨਵਾਂ ਡੁਪਲੀਕੇਟ ਕਾਰਡ 100/- ਰੁਪਏ ਜਮ੍ਹਾ ਕਰਵਾ ਕੇ ਬਣਾਇਆ ਜਾ ਸਕਦਾ ਹੈ। ਵਿਦਿਆਰਥੀ ਆਪਣਾ ਇਹ ਕਾਰਡ ਕਿਸੇ ਹੋਰ ਨੂੰ ਨਹੀਂ ਸੌਂਪ ਸਕਦਾ। ਕਾਲਜ ਸਮੇਂ ਦੌਰਾਨ ਹਰੇਕ ਵਿਦਿਆਰਥੀ ਲਈ ਹਰ ਵੇਲੇ ਇਹ ਕਾਰਡ ਆਪਣੇ ਪਾਸ ਰੱਖਣਾ ਜ਼ਰੂਰੀ ਹੈ। ਕਿਸੇ ਵੀ ਮੌਕੇ ਇਹ ਕਾਰਡ ਕਾਲਜ ਕੈਂਪਸ ਵਿਚ ਕਾਲਜ ਪ੍ਰਿੰਸੀਪਲ ਅਤੇ ਕਾਲਜ ਸਟਾਫ਼ ਵੱਲੋਂ ਚੈੱਕ ਕੀਤਾ ਜਾ ਸਕਦਾ ਹੈ। ਇਹ ਕਾਰਡ ਆਪਣੇ ਪਾਸ ਰੱਖਣਾ ਜ਼ਰੂਰੀ ਹੈ। ਕਿਸੇ ਵੀ ਮੌਕੇ ਇਹ ਕਾਰਡ ਕਾਲਜ ਕੈਂਪਸ ਵਿਚ ਕਾਲਜ ਪ੍ਰਿੰਸੀਪਲ ਅਤੇ ਕਾਲਜ ਸਟਾਫ਼ ਵੱਲੋਂ ਚੈੱਕ ਕੀਤਾ ਜਾ ਸਕਦਾ ਹੈ ਇਹ ਕਾਰਡ ਨਾ ਹੋਣ ਦੀ ਸੂਰਤ ਵਿਚ ਵਿਦਿਆਰਥੀ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਜਾ ਸਕਦੀ ਹੈ ਅਤੇ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ ਸ਼ਨਾਖ਼ਤੀ ਕਾਰਡ- ਕਮ-ਲਾਇਬਰੇਰੀ ਕਾਰਡ ਹੇਠ ਲਿਖੇ ਕਾਰਜਾਂ ਲਈ ਜ਼ਰੂਰੀ ਹੈ।
(ੳ)     ਕਾਲਜ ਦੇ ਬਤੌਰ ਰੈਗੂਲਰ ਵਿਦਿਆਰਥੀ ਹੋਣ ਦੇ ਸਬੂਤ ਵੱਜੋ (ਅ) ਬਸ੍ਰਪਾਸ ਬਣਾਉਣ ਲਈ ਸਬੰਧਿਤ ਫਾਰਮ ਤਸਦੀਕ ਕਰਵਾਉਣ ਖ਼ਾਤਰ (ੲ) ਕਾਲਜ ਮੈਗਜ਼ੀਨ ਪ੍ਰਾਪਤ ਕਰਨ ਵਾਸਤੇ (ਸ) ਲਾਇਬਰੇਰੀ ਵਿਚੋਂ ਕਿਤਾਬਾਂ ਜਾਰੀ ਕਰਾਉਣ ਅਤੇ ਵਾਪਸ ਕਰਨ ਲਈ (ਹ) ਕਾਲਜ ਛੱਡਣ ਵੇਲੇ ਲਾਇਬਰੇਰੀ ਸਕਿਉਰਿਟੀ ਵਾਪਸ ਲੈਣ ਲਈ (ਕ) ਯੂਨੀਵਰਸਿਟੀ ਪ੍ਰੀਖਿਆ ਫਾਰਮ ਭਰਨ ਵੇਲੇ ਇੰਚਾਰਜ ਅਧਿਕਾਰੀ ਨੂੰ ਦਿਖਾਉਣ ਲਈ (ਖ) ਕਾਲਜ ਦਫ਼ਤਰ ਵਿਚੋਂ ਯੂਨੀਵਰਸਿਟੀ ਰੋਲ ਨੰਬਰ ਜਾਰੀ ਕਰਾਉਣ ਲਈ (ਗ) ਕਾਲਜ ਵੱਲੋਂ ਵਿੱਦਿਅਕ ਟੂਰ ਤੇ ਜਾਣ ਵੇਲੇ (ਘ) ਯੂਨੀਵਰਸਿਟੀ ਸਮਾਰੋਹ ਵਿਚ ਸ਼ਾਮਲ ਹੋਣ ਲਈ (ਙ) ਕਾਲਜ ਐਥਲੈਟਿਕਸ ਮੀਟ ਵਿਚ ਭਾਗ ਲੈਣ ਲਈ ਆਦਿ।
 
ਕਾਲਜ ਲਾਇਬਰੇਰੀ ਬਾਰੇ ਵੇਰਵਾ
          ਕਾਲਜ ਵਿੱਚ ਲਾਇਬਰੇਰੀ ਦਾ ਪ੍ਰਬੰਧ ਹੈ, ਜੋ ਐਤਵਾਰ, ਸਰਕਾਰੀ ਅਤੇ ਯੂਨੀਵਰਸਿਟੀ ਦੀਆਂ ਛੁੱਟੀਆਂ ਅਤੇ ਪੁਸਤਕਾਂ ਦੀ ਗਿਣਤੀ ਕਰਨ ਦੇ  ਦਿਨਾਂ ਨੂੰ ਛੱਡ ਕੇ ਸਾਰਾ ਸਾਲ ਖੁੱਲ੍ਹੀ ਰਹਿੰਦੀ ਹੈ। ਇਸ ਵਿੱਚ ਮੁੱਖ ਲਾਇਬ੍ਰੇਰੀ, ਤੋਂ ਇਲਾਵਾ ਰੀਡਿੰਗ ਰੂਮ ਅਤੇ ਰੈਫਰੈਂਸ ਸੈਕਸ਼ਨ ਸ਼ਾਮਲ ਹਨ। ਲਾਇਬਰੇਰੀ ਵਿੱਚ 32000 ਤੋਂ ਵੱਧ ਬਹੁਮੁੱਲੀਆਂ ਪੁਸਤਕਾਂ ਹਨ। ਲਗਭਗ 12 ਅਖ਼ਬਾਰ ਅਤੇ 40 ਮੈਗਜ਼ੀਨ ਮੰਗਵਾਏ ਜਾਂਦੇ ਹਨ। ਕਾਲਜ ਦੇ ਸਾਰੇ ਰੈਗੂਲਰ ਵਿਦਿਆਰਥੀ ਚਾਲੂ ਸੈਸ਼ਨ ਲਈ ਲਾਇਬ੍ਰੇਰੀ ਦੇ ਮੈਂਬਰ ਬਣ ਸਕਦੇ ਹਨ।ਕਿਤਾਬਾਂ ਦੇ ਜਾਰੀ ਕਰਾਉਣ ਲਈ ਅਤੇ ਵਾਪਸ ਕਰਨ ਲਈ ਨਿਯਮ ਹੇਠ ਲਿਖੇ ਅਨੁਸਾਰ ਹਨ:-
ੳ) ਸਟਾਫ਼ ਦੇ ਮੈਂਬਰ ਸਿਲੇਬਸ ਨਾਲ ਸੰਬੰਧਿਤ ਕਿਤਾਬਾਂ ਸੈਸ਼ਨ ਦੇ ਅੰਤ ਤਕ ਅਤੇ ਬਾਕੀ ਕਿਤਾਬਾਂ ਵਿਦਿਆਰਥੀ ਅਤੇ ਅਧਿਆਪਕ 14 ਦਿਨਾਂ ਲਈ ਲੈ ਸਕਦੇ ਹਨ।
ਅ) ਨਿਸ਼ਚਿਤ ਸਮੇਂ ਤੋਂ ਬਾਅਦ ਪੁਸਤਕ ਰੱਖਣ ਵਾਲੇ ਵਿਦਿਆਰਥੀ ਨੂੰ ਹਰ ਪੁਸਤਕ ਮਗਰ 1/ ਰੁਪਏ ਰੋਜ਼ਾਨਾ ਜੁਰਮਾਨੇ ਵਜੋਂ ਦੇਣੇ ਪੈਣਗੇ। ਪੁਸਤਕ ਵਾਪਸ ਕਰਨ ਦੀ ਅੰਤਿਮ ਮਿਤੀ ਨੂੰ ਕਾਲਜ ਬੰਦ ਹੋਵੇ ਤਾਂ ਅਗਲਾ ਕੰਮ ਦਾ ਦਿਨ ਅੰਤਿਮ ਦਿਨ ਗਿਣਿਆ ਜਾਵੇਗਾ।
ੲ)  ਹਵਾਲਾ ਪੁਸਤਕਾਂ, ਕੋਸ਼ ਅਤੇ ਵਿਸ਼ਵ-ਕੋਸ਼ ਹੋਰ ਕੁੱਝ ਪੁਸਤਕਾਂ ਬਾਹਰ ਲਿਜਾਉਣ ਵਾਸਤੇ ਕਿਸੇ ਨੂੰ ਵੀ ਨਹੀਂ ਦਿੱਤੀਆਂ ਜਾਣਗੀਆਂ।
ਸ) ਰਸਾਲਿਆਂ ਦੀਆਂ ਜਿਲਦਾਂ ਅਤੇ ਕੁੱਝ ਖ਼ਾਸ ਪੁਸਤਕਾਂ ਅਧਿਆਪਕਾਂ ਨੂੰ ਇੱਕ ਹਫ਼ਤੇ ਲਈ ਦਿੱਤੀਆਂ ਜਾ ਸਕਦੀਆਂ ਹਨ।
ਹ) ਗੁਆਚੀਆਂ ਜਾਂ ਖ਼ਰਾਬ ਹੋਈਆਂ ਪੁਸਤਕਾਂ ਲਾਇਬਰੇਰੀਅਨ ਦੀ ਇੱਛਾ ਅਨੁਸਾਰ ਬਦਲ ਲਈਆਂ ਜਾਣਗੀਆਂ ਜਾਂ ਉਨ੍ਹਾਂ ਦੀ ਮੌਜੂਦਾ ਕੀਮਤ ਵਾਧੂ ਖ਼ਰਚੇ ਸਮੇਤ ਜਮ੍ਹਾ ਕਰਵਾਉਣੀ ਪਵੇਗੀ। ਬਦਲ ਵਿੱਚ ਪੈਸੇ ਜਮ੍ਹਾ ਕਰਵਾਉਣ ਵਾਲੇ ਤੋਂ ਘੱਟੋ-ਘੱਟ 5/ ਰੁ: ਜਾਂ ਪੁਸਤਕ ਦੀ ਮੌਜੂਦਾ ਕੀਮਤ ਦਾ 20% ਕੀਮਤ ਦੇ ਨਾਲ ਵਾਧੂ ਖ਼ਰਚੇ ਦੇ ਤੌਰ ਤੇ ਲਿਆ ਜਾਵੇਗਾ।
ਕ) ਪਾਠਕ ਨੂੰ ਕਿਤਾਬਾਂ ਜਾਂ ਰਸਾਲਿਆਂ ਉੱਪਰ ਕੁੱਝ ਲਿਖ ਕੇ ਉਨ੍ਹਾਂ ਨੂੰ ਖ਼ਰਾਬ ਨਹੀਂ ਕਰਨਾ ਚਾਹੀਦਾ ਇਹ ਆਦੇਸ਼ ਨਾ ਮੰਨਣ ਦਾ ਅਰਥ ਬਦਲਵੀਂ ਨਵੀਂ ਪੁਸਤਕ/ਰਸਾਲਾ ਜਮ੍ਹਾ ਕਰਵਾਉਣਾ ਪਵੇਗਾ। 
 
This document was last modified on: 17-08-2022