ਵੱਖ-ਵੱਖ ਸ਼੍ਰੇਣੀਆਂ ਦੇ ਦਾਖਲੇ ਸੰਬੰਧੀ ਨਿਯਮ

ਦਾਖ਼ਲਾ ਕੋਰਸਾਂ ਵਿੱਚ ਯੋਗਤਾਵਾਂ ਅਤੇ ਵਿਸ਼ਿਆਂ ਬਾਰੇ
 
ਇਹ ਕਾਲਜ ਬੀ.ਏ/ਬੀ.ਕਾਮ/ਬੀ.ਸੀ.ਏ ਭਾਗ ਪਹਿਲਾ, ਦੂਜਾ ਤੇ ਤੀਜਾ, ਐਮ.ਏ (ਰਾਜਨੀਤੀ ਸ਼ਾਸਤਰ ਅਤੇ ਪੰਜਾਬੀ), ਐਮ.ਐਸ.ਸੀ (ਆਈ.ਟੀ), ਐਮ.ਐਸ.ਸੀ (ਆਈ.ਟੀ), ਲਿਟਰਲ ਐਂਟਰੀ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨਾਲ ਸਬੰਧਿਤ ਹੈ।
ਬੀ.ਏ ਭਾਗ ਪਹਿਲਾ, ਦੂਜਾ ਅਤੇ ਤੀਜਾ ਵਿੱਚ ਦਾਖ਼ਲੇ ਲਈ ਯੋਗਤਾਵਾਂ
ਬੀ.ਏ ਭਾਗ ਪਹਿਲਾ (ਸਮੈਸਟਰ ਸਿਸਟਮ)
          ਇਸ ਸ਼੍ਰੇਣੀ ਵਿਚ ਦਾਖ਼ਲੇ ਲਈ ਪੰਜਾਬੀ ਯੂਨੀਵਰਸਿਟੀ ਵੱਲੋਂ ਨਿਰਧਾਰਿਤ ਨਿਯਮ ਲਾਗੂ ਹੋਣਗੇ। ਪੰਜਾਬ ਸਕੂਲ ਸਿੱਖਿਆ ਬੋਰਡ (ਮੋਹਾਲੀ) ਤੋਂ +2 ਦੀ ਪ੍ਰੀਖਿਆ ਜਾਂ ਬੀ.ਏ ਭਾਗ ਪਹਿਲਾ, ਬੀ.ਐਸ.ਸੀ ਭਾਗ ਪਹਿਲਾ, (ਪੁਰਾਣੀ ਸਕੀਮ) ਜਾਂ ਪੰਜਾਬੀ ਯੂਨੀਵਰਸਿਟੀ ਤੋਂ ਇੰਟਰ ਜਾਂ ਉਪਰੋਕਤ ਦੇ ਬਰਾਬਰ ਸਮਝੀ ਜਾਂਦੀ ਕੋਈ ਹੋਰ ਪ੍ਰੀਖਿਆ ਪਾਸ ਕਰ ਚੁੱਕੇ ਵਿਦਿਆਰਥੀ ਇਸ ਸ਼੍ਰੇਣੀ ਵਿਚ ਦਾਖਲ ਹੋ ਸਕਣਗੇ।
ਬੀ.ਏ ਭਾਗ ਦੂਜਾ (ਸਮੈਸਟਰ ਸਿਸਟਮ)
          ਪੰਜਾਬੀ ਯੂਨੀਵਰਸਿਟੀ ਤੋਂ ਨਵੀਂ ਸਕੀਮ +3 ਅਧੀਨ ਬੀ.ਏ ਭਾਗ ਪਹਿਲਾ (ਸਮੈਸਟਰ ਸਿਸਟਮ) ਜਾਂ ਇਸ ਦੇ ਬਰਾਬਰ ਸਮਝੀ ਜਾਂਦੀ ਕੋਈ ਪ੍ਰੀਖਿਆ ਪਾਸ ਕਰ ਚੁੱਕੇ ਇਸੇ ਕਾਲਜ ਦੇ ਵਿਦਿਆਰਥੀ ਇਸ ਸ਼੍ਰੇਣੀ ਵਿੱਚ ਦਾਖਲ ਹੋ ਸਕਣਗੇ।
ਬੀ.ਏ ਭਾਗ ਤੀਜਾ
          ਪੰਜਾਬੀ ਯੂਨੀਵਰਸਿਟੀ ਤੋਂ ਬੀ.ਏ ਭਾਗ ਦੂਜਾ ਦੀ ਪ੍ਰੀਖਿਆ ਪਾਸ ਕਰਨ ਵਾਲਾ ਇਸੇ ਕਾਲਜ ਦੇ ਵਿਦਿਆਰਥੀ ਇਸ ਵਿਚ ਦਾਖਲ ਹੋ ਸਕਦੇ ਹਨ।
ਨੋਟ:- ਇਸ ਸੰਸਥਾ ਦੇ ਬੀ.ਏ ਭਾਗ ਪਹਿਲਾ ਜਾਂ ਦੂਜਾ ਸਾਲਾਨਾ ਪ੍ਰੀਖਿਆ ਵਿੱਚ ਕਿਸੇ ਵਿਸ਼ੇ “ਚੋਂ ਰੀਅਪੀਅਰ ਲੈਣ ਵਾਲਾ ਵਿਦਿਆਰਥੀ ਵੀ ਅਗਲੀ ਸ਼੍ਰੇਣੀ ਵਿਚ ਦਾਖ਼ਲਾ ਲੈ ਸਕਦਾ ਹੈ।
ਬੀ.ਏ ਭਾਗ ਪਹਿਲਾ, ਦੂਜਾ ਅਤੇ ਤੀਜਾ ਲਈ ਵਿਸ਼ਿਆਂ ਦੀ ਸੂਚੀ:
ਲਾਜ਼ਮੀ ਵਿਸ਼ੇ
(ੳ)     ਪੰਜਾਬੀ (ਲਾਜ਼ਮੀ, ਭਾਸ਼ਾ ਆਧਾਰਿਤ)                  (ਅ)    ਅੰਗਰੇਜ਼ੀ (ਸੰਚਾਰ ਯੋਗਤਾ)
ਇਨ੍ਹਾਂ ਦੋ ਵਿਸ਼ਿਆਂ ਤੋਂ ਛੁੱਟ ਹਰ ਵਿਦਿਆਰਥੀ ਹੇਠ ਲਿਖੇ ਵਿਸ਼ਿਆਂ ਵਿੱਚੋਂ ਕੋਈ ਤਿੰਨ ਚੋਣਵੇਂ ਵਿਸ਼ੇ ਚੁਣੇਗਾ/ਚੁਣੇਗੀ। ਚੋਣ ਦੀਆਂ ਹਦਾਇਤਾਂ ਹਰ ਵਿਸ਼ੇ ਦੇ ਸਾਹਮਣੇ ਦਰਜ ਹਨ।
ਚੋਣਵੇਂ ਵਿਸ਼ੇ
ਗਰੁੱਪ-1 ਅਰਥ ਸ਼ਾਸਤਰ
ਗਰੁੱਪ-2 ਇਤਿਹਾਸ ਜਾਂ ਗਣਿਤ
ਗਰੁੱਪ-3 ਰਾਜਨੀਤੀ ਸ਼ਾਸਤਰ
ਗਰੁੱਪ-4 ਪੰਜਾਬੀ, ਹਿੰਦੀ, ਅੰਗਰੇਜ਼ੀ (ਸਾਹਿਤ) (ਕੋਈ ਇੱਕ ਵਿਸ਼ਾ)
ਗਰੁੱਪ-5 ਸਰੀਰਕ ਸਿੱਖਿਆ       
ਗਰੁੱਪ-6 ਕੰਪਿਊਟਰ ਐਪਲੀਕੇਸ਼ਨ
 
ਨੋਟ:-
1)    ਗਣਿਤ ਵਿਸ਼ਾ ਸਿਰਫ਼ ਉਹੀ ਵਿਦਿਆਰਥੀ ਲੈ ਸਕਦੇ ਹਨ, ਜਿੰਨ੍ਹਾਂ ਨੇ 10+2 ਗਣਿਤ ਵਿਸ਼ੇ ਨਾਲ ਪਾਸ ਕੀਤੀ ਹੋਵੇ।
2)   ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਵਾਤਾਵਰਨ ਸਿੱਖਿਆ ਦਾ ਵਿਸ਼ਾ ਅੰਡਰ ਗਰੈਜੂਏਟ ਕਲਾਸਾਂ ਵਿਚ ਦੂਜਾ ਸਾਲ ਵਿਚ ਵਿਸ਼ੇ ਵਜੋਂ ਲਾਗੂ ਕੀਤਾ ਗਿਆ।
3)   ਡਿਫੈਂਸ ਵਿੱਚ ਲੱਗੇ ਹੋਏ ਕਰਮਚਾਰੀਆਂ, ਉਨ੍ਹਾਂ ਦੇ ਬੱਚਿਆਂ ਜਾਂ ਪਿਛਲੇ ਦਸ ਸਾਲਾਂ ਤੋਂ ਪੰਜਾਬ ਤੋਂ ਬਾਹਰ ਰਹਿ ਰਹੇ ਬੱਚਿਆਂ ਨੂੰ ਬੀ.ਏ ਵਿਚ ਪੰਜਾਬੀ ਲਾਜ਼ਮੀ ਵਿਸ਼ੇ ਤੇ ਛੋਟ ਦਿੱਤੀ ਜਾਵੇਗੀ, ਪਰ ਸ਼ਰਤ ਇਹ ਹੈ ਕਿ ਉਨ੍ਹਾਂ ਦੀ ਮਾਤਭਾਸ਼ਾ ਪੰਜਾਬੀ ਨਾ ਹੋਵੇ ਅਤੇ ਸੈਕੰਡਰੀ ਪੱਧਰ “ਤੇ ਉਨ੍ਹਾਂ ਪੰਜਾਬੀ ਨਾ ਪੜ੍ਹੀ ਹੋਵੇ। ਅਜਿਹੇ ਵਿਦਿਆਰਥੀ ਨੇ ਪੰਜਾਬੀ ਲਾਜ਼ਮੀ ਵਿਸ਼ੇ ਦੀ ਥਾਂ ਪੰਜਾਬ ਹਿਸਟਰੀ ਅਤੇ ਕਲਚਰ ਦਾ ਵਿਸ਼ਾ ਪੜ੍ਹਨਾ ਹੋਵੇਗਾ।
 
ਬੀ.ਕਾਮ ਭਾਗ ਪਹਿਲਾ, ਦੂਜਾ ਤੇ ਤੀਜਾ (ਸਮੈਸਟਰ ਸਿਸਟਮ ਅਧੀਨ) ਵਿੱਚ ਦਾਖ਼ਲੇ ਲਈ ਯੋਗਤਾਵਾਂ
(ਦਾਖ਼ਲੇ ਦੀਆਂ ਯੋਗਤਾਵਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਹਦਾਇਤਾਂ ਅਨੁਸਾਰ ਹੋਣਗੀਆਂ)
 
ਬੀ.ਕਾਮ ਭਾਗ ਪਹਿਲਾ (ਸਮੈਸਟਰ ਸਿਸਟਮ)               (ਦਾਖ਼ਲੇ ਦੀਆਂ ਸੀਟਾਂ:60)
10+2 ਕਾਮਰਸ ਪਾਸ ਵਿਦਿਆਰਥੀ ਦੇ 40 ਪ੍ਰਤੀਸ਼ਤ ਜਾਂ 10+2 ਮੈਥੇਮੈਟਿਕਸ ਅਤੇ ਇਕਨਾਮਿਕਸ ਵਿਸ਼ੇ ਨਾਲ ਪਾਸ ਵਿਦਿਆਰਥੀ ਦੇ 45 ਪ੍ਰਤੀਸ਼ਤ ਅਤੇ ਇਨ੍ਹਾਂ ਦੋਹਾਂ ਤੋਂ ਬਿਨਾਂ 10+2 ਪਾਸ ਕਰਨ ਵਾਲੇ ਵਿਦਿਆਰਥੀ 50 ਪ੍ਰਤੀਸ਼ਤ ਪ੍ਰਾਪਤ ਅੰਕਾਂ ਵਾਲੇ ਦਾਖ਼ਲੇ ਲਈ ਯੋਗ ਹਨ।
 
ਬੀ.ਕਾਮ ਭਾਗ ਦੂਜਾ (ਸਮੈਸਟਰ ਸਿਸਟਮ)                          (ਦਾਖ਼ਲੇ ਦੀਆਂ ਸੀਟਾਂ:60)
ਉਹ ਵਿਦਿਆਰਥੀ ਇਸ ਸ਼੍ਰੇਣੀ ਵਿੱਚ ਦਾਖਲਾ ਲੈ ਸਕਦਾ ਹੈ, ਜਿੰਨ੍ਹਾਂ ਨੇ ਬੀ.ਕਾਮ ਭਾਗ ਪਹਿਲਾ ਦੀ ਪ੍ਰੀਖਿਆ ਪੰਜਾਬੀ ਯੂਨੀਵਰਸਿਟੀ ਤੋਂ ਪਾਸ ਕੀਤੀ ਹੋਵੇ ਜਾਂ ਰੀਅਪੀਅਰ ਬਣਦੀ ਹੋਵੇ।
 
ਬੀ.ਕਾਮ ਭਾਗ ਤੀਜਾ (ਸਮੈਸਟਰ ਸਿਸਟਮ)                         (ਦਾਖ਼ਲੇ ਦੀਆਂ ਸੀਟਾਂ:60)
ਪੰਜਾਬੀ ਯੂਨੀਵਰਸਿਟੀ ਤੋਂ ਬੀ.ਕਾਮ. ਭਾਗ ਦੂਜਾ ਦੀ ਪ੍ਰੀਖਿਆ ਪਾਸ/ਰੀਅਪੀਅਰ ਕਰਨ ਵਾਲਾ ਹਰ ਵਿਦਿਆਰਥੀ ਇਸ ਸ਼੍ਰੇਣੀ ਵਿਚ ਦਾਖਲਾ ਲੈ ਸਕਦਾ ਹੈ।
 
 
ਐਮ.ਏ (ਰਾਜਨੀਤੀ ਸ਼ਾਸਤਰ ਅਤੇ ਪੰਜਾਬੀ) ਭਾਗ ਪਹਿਲਾ ਅਤੇ ਦੂਜਾ ਦੇ ਦਾਖ਼ਲੇ ਲਈ ਯੋਗਤਾਵਾਂ
 
ਸਮੈਸਟਰ ਪ੍ਰਣਾਲੀ ਅਧੀਨ ਦਾਖਲਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਨਿਯਮਾਂ ਅਨੁਸਾਰ ਹੋਵੇਗਾ।
ਨੋਟ: ਡੇਫੀਸੇਟ/ਵਾਧੂ ਵਿਸ਼ਿਆਂ ਸਬੰਧੀ ਮੁਕੰਮਲ ਕੇਸ ਯੂਨੀਵਰਸਿਟੀ ਦੇ ਦਫ਼ਤਰ ਵਿਚ 31-08-2022 ਤੱਕ ਪੁੱਜਦਾ ਕਰਨਾ ਹੁੰਦਾ ਹੈ। ਇਸ ਲਈ ਸਬੰਧਿਤ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਉਹ ਸਮੇਂ ਸਿਰ ਆਪਣਾ ਕੇਸ ਸਬੰਧਿਤ ਡੀਲਿੰਗ ਕਲਰਕ ਨੂੰ ਦੇ ਦੇਣ।
This document was last modified on: 17-08-2022