ਸੰਦੇਸ਼
ਪਿਆਰੇ ਵਿਿਦਆਰੀਓ
ਯੁਵਾ ਸ਼ਕਤੀ ਕਿਸੇ ਵੀ ਕੌਮ ਦੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ। ਨੌਜਵਾਨ ਵਰਗ ਦੇਸ਼ ਦੇ ਵਿਕਾਸ ਦੀ ਨੀਂਹ ਹੁੰਦਾ ਹੈ। ਜਿਹੜੇ ਨੌਜਵਾਨਾਂ ਦੇ ਦਿਲਾਂ *ਚ ਅੱਗੇ ਵੱਧਣ ਦੀ ਤਾਂਘ, ਅੱਖਾਂ *ਚ ਸੁਨਹਿਰੀ ਭਵਿੱਖ ਦੇ ਸੁਪਨੇ, ਮਨ *ਓ ਇਕਾਗਰਤਾ, ਸੋਚ *ਚ ਪ੍ਰਗਤੀਸ਼ੀਲਤਾ, ਵਿਚਾਰਾਂ *ਚ ਨਿਵੇਕਲਾਪਣ, ਸਰੀਰ *ਚ ਤਾਕਤ, ਹਿੰਮਤ, ਫੁਰਤੀਲਾਪਣ ਆਦਿ ਹੋਣ, ਉਹ ਨੌਜਵਾਨ ਸੁਨਿਸ਼ਚਿਤ ਹੀ ਇੱਕ ਸੁਚੱਜਾ, ਨਰੋਆ ਨਿੱਖਰਿਆ ਅਤੇ ਸਿਹਤਮੰਦ ਸਮਾਜ ਸਿਰਜ ਸਕਦੇ ਹਨ। ਪਰ ਇਹ ਸਭ ਤਾਂ ਹੀ ਸੰਭਵ ਹੈ ਜੇਕਰ ਨੌਜਵਾਨਾਂ ਦੀਆਂ ਸਰੀਰਕ, ਮਾਨਸਿਕ ਭਾਵਨਾਤਮਕ ਅਤੇ ਸਮਾਜਿਕ ਬਿਰਤੀਆਂ ਨੂੰ ਸਹੀ ਦਿਸ਼ਾ ਪ੍ਰਦਾਨ ਕੀਤੀ ਜਾਵੇ। ਇਹ ਸਹੀ ਦਿਸ਼ਾ ਵਿੱਦਿਆ ਰਾਹੀਂ ਹੀ ਸੰਭਵ ਹੈ, ਜਿਸ ਵਿੱਚ ਚੰਗੇ ਵਿਿਦਅਕ ਅਦਾਰਿਆਂ ਦੀ ਅਹਿਮ ਭੂਮਿਕਾ ਹੈ।
ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਜ਼ਿਲ੍ਹੇ ਦਾ ਅਜਿਹਾ ਹੀ ਇੱਕ ਸਿਰਮੌਰ ਵਿੱਦਿਅਕ ਅਦਾਰਾ ਹੈ, ਜੋ ਲੰਮੇ ਸਮੇਂ ਤੋਂ ਵਿਿਦਆਰਥੀਆਂ ਦੇ ਸਰਵਪੱਖੀ ਲਈ ਪ੍ਰਗਤੀਸ਼ੀਲ ਰਿਹਾ ਹੈ। ਇਸ ਸੰਸਥਾ ਨੇ ਉੱਚ ਕੋਟੀ ਦੇ ਪ੍ਰੋਫੈਸਰ,ਪੱਤਰਕਾਰ,ਅਧਿਆਪਕ, ਡਾਕਟਰ,ਵੀਕਲ,ਖਿਡਾਰੀ,ਕਲਾਕਾਰ,ਨੇਤਾ ਅਤੇ ਸਮਾਜ ਸੇਵੀ ਸਮਾਜ ਦੀ ਝੋਲੀ ਪਾਏ ਹਨ। ਇਹਨਾਂ ਵੱਖ^ਵੱਖ ਪੱਦਵੀਂਆਂ *ਤੇ ਸੁਸੋ਼ਭਿਤ ਵਿਿਦਆਰਥੀਆਂ ਨੇ ਜਿੱਥੇ ਸੰਸਥਾ ਦਾ ਨਾਂ ਰੋਸ਼ਨ ਕੀਤਾ ਹੈ, ਉਥੇ ਇਹ ਵਿਿਦਆਰਥੀ ਆਪਣੀਆਂ ਅਗਲੀਆਂ ਪੀੜ੍ਹੀਆਂ ਤੇ ਨਵੇਂ ਵਿਿਦਆਰਥੀਆਂ ਲਈ ਚੰਗੇ ਮਾਰਗ ਦਰਸ਼ਕ ਅਤੇ ਆਦਰਸ਼ ਬਣੇ ਹੋਏ ਹਨ।
ਅੱਜ ਦੀ ਤੀਬਰ ਰਫ਼ਤਾਰ ਅਤੇ ਕਠਿਨ ਮੁਕਾਬਲੇ ਦੇ ਦੌਰ *ਚ ਵਿਿਦਆਰਥੀਆਂ ਨੂੰ ਆਤਮ^ਨਿਰਭਰ ਕਾਬਿਲ ਅਤੇ ਯੋਗ ਬਣਾਉਣ ਲਈ ਅਤੇ ਉਹਨਾਂ ਦੇ ਸਰਵਪੱਖੀ ਵਿਕਾਸ ਲਈ ਇਹ ਆਧੁਨਿਕ ਕਾਲਜ ਵਿਿਸ਼ਆਂ ਦੀ ਸਿੱਖਿਆ,ਖੇਡਾਂ,ਸੱਭਿਆਚਾਰਕ ਅਤੇ ਸਾਹਿਿਤਕ ਗਤੀ^ਵਿਧੀਆਂ, ਐਨHਐਸHਐਸ,ਯੁਵਕ ਭਲਾਈ ਗਤੀਵਿਧੀਆਂ,ਲੀਗਲ ਲਿਟਰੇਸੀ,ਰੈਡ ਕਰਾਸ,ਕੈਰੀਅਰ ਗਾਈਡੈਂਸ, ਕੰਪਿਊਟਰ ਸਿੱਖਿਆ ਅਤੇ ਅਨੇਕਾਂ ਹੋਰ ਉਸਾਰੂ ਸਰਗਰਮੀਆਂ ਦਾ ਪਲੇਟਫਾਰਮ ਪ੍ਰਦਾਨ ਕਰਦਾ ਹੈ। ਆਪਣੇ ਭਵਿੱਖ ਪ੍ਰਤੀ ਸੁਚੇਤ,ਈਮਾਨਦਾਰ,ਮਿਹਨਤੀ ਤੇ ਲਗਨ ਵਾਲੇ ਵਿਿਦਆਰਥੀਆਂ ਸਮਾਜ *ਚ ਅਹਿਮ ਸਥਾਨ ਅਤੇ ਪਹਿਚਾਣ ਬਣਾ ਲੈਂਦੇ ਹਨ ਅਤੇ ਸਫ਼ਲਤਾ ਦੇ ਸਿਖ਼ਰਾਂ ਤੀਕ ਉਡਾਰੀਆਂ ਲਾਉਂਦੇ ਹਨ।
ਮੈਨੂੰ ਪੂਰੀ ਉਮੀਦ ਹੈ ਕਿ ਇਸ ਕਾਲਜ ਦੇ ਵਿਿਦਆਰਥੀ ਕਾਲਜ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਅਨੁਸ਼ਾਸਨ ਵਿੱਚ ਰਹਿਕੇ ਆਪਣੇ ਸਰਵਪੱਖੀ ਵਿਕਾਸ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ ਅਤੇ ਕਾਲਜ ਦਾ ਨਾਂ ਰੋਸ਼ਨ ਕਰਨਗੇ। ਮੈਂ ਵਿਿਦਆਰਥੀਆਂ ਦੀ ਸਫ਼ਲਤਾ ਅਤੇ ਸੁਨਹਿਰੀ ਭਵਿੱਖ ਲਈ ਦੁਆ ਕਰਦਾ ਹਾਂ।
ਪ੍ਰਿੰਸੀਪਲ