ਕਾਲਜ ਵਿੱਚ ਹਾਜ਼ਰੀਆਂ
1. ਲੈਕਚਰਾਰ ਵੱਲੋਂ ਲਗਾਈਆਂ ਗਈਆਂ ਕੁੱਲ ਹਾਜ਼ਰੀਆਂ ਵਿੱਚੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਨਿਯਮਾਂ ਅਨੁਸਾਰ ਵਿਦਿਆਰਥੀਆਂ ਲਈ 75 ਪ੍ਰਤੀਸ਼ਤ ਹਾਜ਼ਰੀਆਂ ਪ੍ਰਾਪਤ ਕਰਨੀਆਂ ਜ਼ਰੂਰੀ ਹਨ।ਇਹ ਸ਼ਰਤ ਪੂਰੀ ਨਾ ਕਰ ਸਕਣ ਵਾਲੇ ਵਿਦਿਆਰਥੀ ਯੂਨੀਵਰਸਿਟੀ ਪ੍ਰੀਖਿਆਵਾਂ ਵਿੱਚ ਨਹੀਂ ਬੈਠ ਸਕਣਗੇ। ਯੂਨੀਵਰਸਿਟੀ ਨਿਯਮਾਂ ਵਿੱਚ ਦਰਸਾਈਆਂ ਹਾਲਤਾਂ/ਸੀਮਾਵਾਂ ਤੋਂ ਇਲਾਵਾ ਕਿਸੇ ਵੀ ਆਧਾਰ ਤੇ ਛੋਟ ਨਹੀਂ ਦਿੱਤੀ ਜਾ ਸਕਦੀ।
2. ਵਿਦਿਆਰਥੀ ਹਰ ਮਹੀਨੇ ਆਪਣੇ ਸੰਬੰਧਿਤ ਲੈਕਚਰਾਰ ਕੋਲੋਂ ਆਪਣੀਆਂ ਹਾਜ਼ਰੀਆਂ ਬਾਰੇ ਪਤਾ ਕਰਦੇ ਰਹਿਣ।
3. ਵਿਦਿਆਰਥੀਆਂ ਦੇ ਮਾਂ ਬਾਪ/ਸਰਪ੍ਰਸਤ ਆਪਣੇ ਬੱਚਿਆਂ ਦੀਆਂ ਹਾਜ਼ਰੀਆਂ ਬਾਰੇ, ਉਨ੍ਹਾਂ ਦੇ ਕਾਲਜ ਵਿੱਚ ਵਿਵਹਾਰ ਬਾਰੇ, ਉਨ੍ਹਾਂ ਦੇ ਮਹੀਨਾ ਵਾਰ ਕਲਾਸ ਟੈੱਸਟਾਂ ਅਤੇ ਘਰੇਲੂ ਇਮਤਿਹਾਨਾਂ ਵਿੱਚ ਕਾਰਗੁਜ਼ਾਰੀ ਬਾਰੇ ਆਪ ਸਮੇਂ-ਸਮੇਂ ਪਤਾ ਕਰਦੇ ਰਹਿਣ।
4. ਇੱਕ ਪੀਰੀਅਡ ਦੀ ਗੈਰ-ਹਾਜਰੀ ਜਾਂ ਪੂਰੇ ਦਿਨ ਦੀ ਗ਼ੈਰਹਾਜ਼ਰੀ ਲਈ 50 ਪੈਸੇ ਜੁਰਮਾਨਾ ਲੱਗੇਗਾ।
ਲੈਕਚਰਾਂ ਦੀ ਘਾਟ ਵਿੱਚ ਰਿਆਇਤ
1. ਪ੍ਰਿੰਸੀਪਲ ਦੀ ਆਗਿਆ ਨਾਲ ਅੰਤਰ-ਯੂਨੀਵਰਸਿਟੀ/ਅੰਤਰ ਕਾਲਜ ਅਤੇ ਜ਼ੋਨਲ ਫ਼ੈਸਟੀਵਲ ਵਿੱਚ ਭਾਗ ਲੈਣ ਕਾਰਨ ਡੀਨ, ਸੱਭਿਆਚਾਰਕ, ਐਨ.ਐਸ.ਐਸ., ਐਨ.ਸੀ.ਸੀ. ਜਾਂ ਕੋਈ ਹੋਰ ਸੰਬੰਧਿਤ ਇੰਚਾਰਜ ਰਿਕਾਰਡ ਰੱਖਣਗੇ।
2. ਪ੍ਰਿੰਸੀਪਲ ਸਾਹਿਬ ਰਾਹੀਂ ਪ੍ਰਵਾਨਿਤ ਯੂਨੀਵਰਸਿਟੀ ਵਿੱਦਿਅਕ ਕੈਂਪ ਵਿੱਚ ਭਾਗ ਲੈਣ ਕਾਰਨ।
3. ਸੈਮੀਨਾਰ ਤੇ ਹਾਜ਼ਰ ਹੋਣ ਕਾਰਨ/ਵਿਦਿਆਰਥੀ ਨੂੰ ਉਨ੍ਹਾਂ ਦਿਨਾਂ ਵਿੱਚ ਦਿੱਤੇ ਲੈਕਚਰਾਂ/ਪ੍ਰੈਕਟੀਕਲ ਆਦਿ ਦੀ ਰਿਆਇਤ ਨਿਯਮਾਂ ਅਨੁਸਾਰ ਦਿੱਤੀ ਜਾ ਸਕਦੀ ਹੈ ਜਿਨ੍ਹਾਂ ਦਿਨਾਂ ਵਿੱਚ ਉਸ ਦੀ ਹਾਜ਼ਰੀ ਨਾ ਲੱਗੀ ਹੋਵੇ।ਇਹ ਰਿਆਇਤ ਉਨ੍ਹਾਂ ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ ਜਿਹੜੇ ਵਿਦਿਆਰਥੀ ਅਜਿਹੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਤੋਂ ਪਹਿਲਾਂ ਜਾਂ ਤੁਰੰਤ ਪਿੱਛੋਂ ਆਪਣੇ ਇੰਚਾਰਜ/ਲੈਕਚਰਾਰ ਰਾਹੀਂ ਸੂਚਨਾ, ਦਫ਼ਤਰ ਅਤੇ ਪ੍ਰੀਖਿਆ ਬਾਰੇ ਰਿਕਾਰਡ ਰੱਖਣ ਵਾਸਤੇ ਸਬੰਧਿਤ ਇੰਚਾਰਜ ਨੂੰ ਆਪਣੇ ਈਵੈਂਟ ਬਾਰੇ ਲਿਖ ਕੇ ਦੇਣਗੇ, ਨਹੀਂ ਤਾਂ ਰਿਆਇਤ ਨਹੀਂ ਦਿੱਤੀ ਜਾਵੇਗੀ।
4. ਇਹ ਰਿਆਇਤ ਮੈਡੀਕਲ ਆਧਾਰ ਤੇ ਨਹੀਂ ਦਿੱਤੀ ਜਾਵੇਗੀ।
5. ਯੂਨੀਵਰਸਿਟੀ ਦੇ ਇਮਤਿਹਾਨਾਂ ਲਈ ਯੋਗਤਾ ਵਾਸਤੇ ਲੈਕਚਰ ਅਤੇ ਹੋਰ ਸ਼ਰਤਾਂ ਸੰਬੰਧੀ ਯੂਨੀਵਰਸਿਟੀ ਵੱਲੋਂ ਨਿਰਧਾਰਿਤ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ ਜਿਨ੍ਹਾਂ ਬਾਰੇ ਸਮੇਂ੍ਰਸਮੇਂ ਸਿਰ ਨਿਰਦੇਸ਼ ਅਨੁਸਾਰ ਵਿਦਿਆਰਥੀ ਨੂੰ ਨੋਟਿਸ ਲਾਕੇ ਅਤੇ ਟਿਊਟੋਰੀਅਲ ਗਰੁੱਪਾਂ ਵਿੱਚ ਦੱਸਿਆ ਜਾਵੇਗਾ।
ਕਾਲਜ ਛੱਡਣ/ਨਾਂ ਕੱਟਿਆ ਜਾਣਾ
1. ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜਿਹੜਾ ਵਿਦਿਆਰਥੀ ਦਸ ਦਿਨ ਜਾਂ ਇਸ ਤੋਂ ਵੱਧ ਕਿਸੇ ਵੀ ਵਿਸੇ ਵਿੱਚੋਂ ਲਗਾਤਾਰ ਬਿਨਾਂ ਛੁੱਟੀ ਗੈਰ ਹਾਜ਼ਰ ਰਹੇਗਾ, ਉਸ ਦਾ ਨਾਂ ਕਾਲਜ ਹਾਜ਼ਰੀ ਰਜਿਸਟਰ ਵਿੱਚੋਂ ਕੱਟ ਦਿੱਤਾ ਜਾਵੇਗਾ।
2. ਅਜਿਹੀ ਹਾਲਤ ਵਿੱਚ ਵਿਦਿਆਰਥੀ ਦੇ ਵਿਸੇ ਕਾਰਨਾਂ ਨੂੰ ਦੇਖ ਕੇ, ਵਿਦਿਆਰਥੀ ਵੱਲੋਂ ਮਾਪਿਆਂ ਨੂੰ ਨਾਲ ਲਿਆ ਕੇ ਅਤੇ ਪ੍ਰਿੰਸੀਪਲ ਸਾਹਿਬ ਦੀ ਆਗਿਆ ਮਿਲਣ ਤੇ ਹੀ ਦੁਬਾਰਾ ਦਾਖਲਾ ਮਿਲ ਸਕਦਾ ਹੈ।
3. ਜੇ ਕਿਸੇ ਵਿਦਿਆਰਥੀ ਦਾ ਵਿਵਹਾਰ ਠੀਕ ਨਹੀਂ ਹੋਵੇਗਾ ਤਾਂ ਪ੍ਰਿੰਸੀਪਲ ਸਾਹਿਬ ਉਸ ਦਾ ਨਾਂ ਕੱਟਣ ਦਾ ਅਧਿਕਾਰ ਰੱਖਦੇ ਹਨ ।
4. ਜਿਹੜਾ ਵਿਦਿਆਰਥੀ ਕਿਸੇ ਕਾਰਨ ਕਾਲਜ ਛੱਡਣਾ ਚਾਹੁੰਦਾ ਹੈ, ਉਹ ਇਸ ਲਈ ਬਿਨੈਪੱਤਰ ਕਾਲਜ ਪ੍ਰਿੰਸੀਪਲ ਨੂੰ ਪੇਸ਼ ਕਰੇ, ਜਿਸ ਉੱਪਰ ਮਾਤਾ੍ਰਪਿਤਾ ਦੇ ਦਸਤਖ਼ਤ ਹੋਣੇ ਚਾਹੀਦੇ ਹਨ।ਕਿਸੇ ਵਿਦਿਆਰਥੀ ਨੂੰ ਕਾਲਜ ਦਾ ਹਿਸਾਬ ਚੁਕਾਏ ਬਿਨਾਂ ਕਾਲਜ ਛੱਡਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
5. ਮੁੜ ਦਾਖ਼ਲੇ ਸਮੇਂ ਪੀ.ਟੀ. ਏ. ਫ਼ੰਡ ਦੁਬਾਰਾ ਲਿਆ ਜਾਵੇਗਾ।
ਛੁੱਟੀ ਲਈ ਨਿਯਮ
1. ਬਿਨੈਪੱਤਰ ਛੁੱਟੀ ਤੇ ਜਾਣ ਤੋਂ ਪਹਿਲਾਂ ਦਿੱਤਾ ਜਾਣਾ ਚਾਹੀਦਾ ਹੈ।
2. ਤਿੰਨ ਦਿਨਾਂ ਤੱਕ ਦੀ ਛੁੱਟੀ ਕਲਾਸ ਟਿਊਟਰ ਰਾਹੀਂ ਮਿਲ ਸਕਦੀ ਹੈ।ਇਸ ਤੋਂ ਵੱਧ ਦੀ ਛੁੱਟੀ ਕਾਲਜ ਪ੍ਰਿੰਸੀਪਲ ਤੋਂ ਮਨਜ਼ੂਰ ਕਰਵਾਉਣੀ ਪਵੇਗੀ।